ਬਠਿੰਡਾ : ਪੰਜਾਬ ਪੁਲਸ ਨੇ ਬੁਲਡੋਜ਼ਰ ਐਕਸ਼ਨ ਤਹਿਤ ਹੁਣ ਬਠਿੰਡਾ ‘ਚ ਨਸ਼ਾ ਤਸਕਰ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਪੁਲਸ ਨੇ ਬੀੜ ਤਲਾਅ ਵਿਖੇ ਨਸ਼ਾ ਤਸਕਰ ਦੇ ਘਰ ਜੇ. ਸੀ. ਬੀ. ਚਲਾ ਦਿੱਤੀ ਅਤੇ ਉਸ ਦਾ ਘਰ ਢਹਿ-ਢੇਰੀ ਕਰ ਦਿੱਤਾ। ਜਾਣਕਾਰੀ ਮੁਤਾਬਕ ਬੀੜ ਤਲਾਅ ਬਸਤੀ ‘ਚ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਦੀ ਪਤਨੀ ਵਲੋਂ ਨਵੇਂ ਘਰ ਦੀ ਉਸਾਰੀ ਕਰਵਾਈ ਜਾ ਰਹੀ ਸੀ।
ਪੁਲਸ ਨੇ ਇਸ ਉਸਾਰੀ ਅਧੀਨ ਇਮਾਰਤ ‘ਤੇ ਜੇ. ਸੀ. ਬੀ. ਚਲਾ ਦਿੱਤੀ। ਨਸ਼ਾ ਤਸਕਰ ਸੂਰਜ ਇਰਾਦਾ ਕਤਲ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ ਅਤੇ ਉਸ ਦੀ ਪਤਨੀ ਵਲੋਂ ਇਮਾਰਤ ਦੀ ਨਾਜਾਇਜ਼ ਉਸਾਰੀ ਕਰਵਾਈ ਜਾ ਰਹੀ ਸੀ। ਸੂਰਜ ‘ਤੇ 9 ਦੇ ਕਰੀਬ ਨਸ਼ਿਆਂ ਦੇ ਮਾਮਲੇ ਦਰਜ ਹਨ।
ਪੁਲਸ ਵਲੋਂ ਇਮਾਰਤ ਨੂੰ ਡਿਗਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ