ਨੈਸ਼ਨਲ ਡੈਸਕ : ਇੰਦੌਰ ਦੇ ਰਾਜਾ ਰਘੂਵੰਸ਼ੀ ਕੇਸ ਵਿੱਚ ਪੁਲਸ ਨੂੰ 99% ਸੁਰਾਗ ਮਿਲੇ ਹਨ, ਜੋ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਫ਼ੀ ਹਨ। ਬੁੱਧਵਾਰ ਨੂੰ ਪੁਲਸ ਨੇ ਪ੍ਰਾਪਰਟੀ ਬ੍ਰੋਕਰ ਸ਼ਿਲੋਮ ਜੇਮਸ ਅਤੇ ਕਤਲ ਕੇਸ ਦੇ ਦੋਸ਼ੀ ਲੋਕੇਂਦਰ ਸਿੰਘ ਤੋਮਰ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਸੋਨਮ ਦਾ ਲੈਪਟਾਪ,
ਪਿਸਤੌਲ ਅਤੇ 5 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਬਰਾਮਦ ਕੀਤਾ। ਇਸ ਸਮੇਂ ਇਸ ਮਾਮਲੇ ਵਿੱਚ ਕੁੱਲ 8 ਗ੍ਰਿਫ਼ਤਾਰੀਆਂਕੀਤੀਆਂ ਗਈਆਂ ਹਨ।ਸੋਨਮ ਰਘੂਵੰਸ਼ੀ ਦਾ ਬੁਆਏਫ੍ਰੈਂਡ ਰਾਜ ਕੁਸ਼ਵਾਹਾ ਇਸ ਕਤਲ ਦਾ ਅਸਲ ਮਾਸਟਰਮਾਈਂਡ ਹੈ,
ਜਦੋਂਕਿ ਸੋਨਮ ਨੇ ਇਸ ਮਾਮਲੇ ਵਿੱਚ ਉਸਦਾ ਪੂਰਾ ਸਾਥ ਦਿੱਤਾ ਸੀ। ਦੋਵਾਂ ਨੇ ਮਿਲ ਕੇ ਰਾਜਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਕਤਲ ਕੇਸ ਦੇ ਇੱਕ ਹੋਰ ਦੋਸ਼ੀ ਵਿਸ਼ਾਲ ਉਰਫ਼ ਵਿੱਕੀ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸਨੇ ਇੰਦੌਰ ਵਿੱਚ ਸੋਨਮ ਦੇ ਟਿਕਾਣੇ ‘ਤੇ ਇੱਕ ਕਾਲਾ ਬੈਗ ਪਹੁੰਚਾਇਆ ਸੀ, ਜਿਸ ਵਿੱਚ 5 ਲੱਖ ਰੁਪਏ, ਗਹਿਣੇ, ਕੱਪੜੇ ਅਤੇ ਇੱਕ ਦੇਸੀ ਪਿਸਤੌਲ ਸੀ।
ਇਹ ਪਿਸਤੌਲ ਕਤਲ ਪਲਾਨ-ਬੀ ਦਾ ਹਿੱਸਾ ਸੀ, ਜਿਸ ਨੂੰ ਸੋਨਮ ਨੇ ਬਹੁਤ ਹੀ ਚਲਾਕੀ ਨਾਲ ਤਿਆਰ ਕੀਤਾ ਸੀ।