ਮੰਦਸੌਰ- ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਇਕ ਭਾਜਪਾ ਆਗੂ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ‘ਚ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਨਜ਼ਰ ਆਉਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੀਡੀਓ ’ਚ ਉਸ ਨੂੰ ਸੱਤਾਧਾਰੀ ਭਾਜਪਾ ਦਾ ਨੇਤਾ ਦੱਸਿਆ ਗਿਆ ਜਦੋਂ ਕਿ ਭਾਜਪਾ ਦਾ ਕਹਿਣਾ ਹੈ ਕਿ ਵੀਡੀਓ ’ਚ ਨਜ਼ਰ ਆ ਰਿਹਾ ਵਿਅਕਤੀ ਪਾਰਟੀ ਦਾ ਮੁੱਢਲਾ ਮੈਂਬਰ ਨਹੀਂ ਹੈ। ਇਸ ਨੇਤਾ ਦਾ ਨਾਂ ਮਨੋਹਰ ਲਾਲ ਦੱਸਿਆ ਗਿਆ ਹੈ।
ਉਹ ਉਜੈਨ ਚ ਰਜਿਸਟਰਡ ਧਾਕਰ ਮਹਾਸਭਾ ਦਾ ਰਾਸ਼ਟਰੀ ਸਕੱਤਰ ਵੀ ਸੀ। ਮਹਾਸਭਾ ਨੇ ਇਕ ਬਿਆਨ ’ਚ ਕਿਹਾ ਕਿ ਮਨੋਹਰ ਲਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਮਨੋਹਰ ਲਾਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਕਥਿਤ ਵੀਡੀਓ ਦਿੱਲੀ-ਮੁੰਬਈ ਐਕਸਪ੍ਰੈਸ-ਵੇਅ ਦੀ ਦੱਸੀ ਜਾ ਰਹੀ ਹੈ। ਵੀਡੀਓ ’ਚ ਮਨੋਹਰ ਲਾਲ ਕਾਰ ’ਚੋਂ ਉਤਰਨ ਤੋਂ ਬਾਅਦ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਵਿਖਾਈ ਦੇ ਰਿਹਾ ਹੈ।