ਚੰਡੀਗੜ੍ਹ- ਵਿਧਾਨ ਸਭਾ ਦੀ ਅੱਜ ਤੀਜੇ ਦਿਨ ਦੀ ਕਾਰਵਾਈ ‘ਚ ਵਿਧਾਇਕ ਗੋਲਡੀ ਕੰਬੋਜ਼ ਨੇ ਮੂਲ ਐਂਡ ਮਾਈਨਰ ਨੂੰ ਲੈ ਕੇ ਮੰਤਰੀ ਬਰਿੰਦਰ ਗੋਇਲ ਨੂੰ ਸਵਾਲ ਕਰਦਿਆਂ ਕਿਹਾ ਕਿ ਮੂਲ ਅਤੇ ਮਾਈਨਰ ਕਦੋਂ ਤੱਕ ਪੂਰਾ ਹੋਵੇਗਾ। ਜੇਕਰ ਜੇਕਰ ਵਾਢੀ ਤੋਂ ਬਾਅਦ ਹੀ ਕੰਮ ਸ਼ੁਰੂ ਕਰ ਦਈਏ ਤਾਂ ਹੀ ਇਹ ਕੰਮ ਪੂਰਾ ਹੋ ਸਕਦਾ ਹੈ ਨਹੀਂ ਤਾਂ ਕੋਈ ਹੋਰ ਤਰੀਕਾ ਨਹੀਂ ਹੈ।
ਇਸ ਬਾਰੇ ਮੰਤਰੀ ਬਰਿੰਦਰ ਗੋਇਲ ਨੇ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਮੈਂ ਜਲਾਲਾਬਾਦ ਗਿਆ ਸੀ ਉੱਥੇ ਇਕ ਮਾਈਨਰ ਬਣਿਆ ਜੋ ਪਿਛਲੇ 50 ਸਾਲ ਤੋਂ ਨਹੀਂ ਬਣਿਆ ਸੀ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਸੇਮ ਨਾਲੇ ਦੀ ਸਮੱਸਿਆ ਨੂੰ ਲੈ ਕੇ 25 ਕਰੋੜ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜੋ ਕਿ ਅਪ੍ਰੈਲ-ਮਈ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਮੰਤਰੀ ਨੇ ਕਿਹਾ ਜੇਕਰ ਮੂਲ ਐਂਡ ਮਾਈਨਰ ਦੀ ਗੱਲ ਕਰੀਏ ਤਾਂ ਇਹ ਸਾਰੀ ਗੱਲ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਸਬੰਧ ‘ਚ ਚੀਫ਼ ਇੰਜੀਨੀਅਰ ਕਮੇਟੀ ਬਣਾਈ ਗਈ ਹੈ, ਜਿਵੇਂ ਹੀ ਕਮੇਟੀ ਵੱਲੋਂ ਰਿਪੋਰਟ ਆਵੇਗੀ । ਉਸ ਹਿਸਾਬ ਨਾਲ ਇਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੂਲ ਐਂਡ ਮਾਈਨਰ ਲਈ ਨਕਸ਼ਾ ਵੀ ਬਣਾਇਆ ਗਿਆ ਹੈ ਕਿਤੇ ਵੀ ਪਾਣੀ ਦੀ ਸੱਮਸਿਆ ਨਹੀਂ ਹੋਵੇਗੀ, ਜਿਹੜੇ ਪਿੰਡਾਂ ਦਾ ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਸਾਰੇ ਖੇਤਾਂ ‘ਚ ਪਾਣੀ ਪਹੁੰਚਾਇਆ ਜਾਵੇਗਾ।