ਹਿੰਦੂਤਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੂਨ ਵਿੱਚ ਹੈ। ਇਹੀ ਸੱਚ ਹੈ। ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਹਨ। ਮੋਦੀ 2002 ਤੋਂ ਲਗਾਤਾਰ ਇਹ ਗੱਲ ਕਹਿ ਰਹੇ ਹਨ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਇਹ ਬਿਆਨ ਜਾਰੀ ਕੀਤਾ ਹੈ। ਓਵੈਸੀ ਨੇ ਕਿਹਾ ਕਿ ਨਰਿੰਦਰ ਮੋਦੀ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਪਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਨ੍ਹਾਂ ਨੂੰ ਹਰਾਉਣਾ ਹੈ।
ਦਰਅਸਲ ਓਵੈਸੀ ਨੇ ਇਹ ਗੱਲਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਹੀਆਂ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਨੂੰ ਮੁਸਲਿਮ ਪ੍ਰਧਾਨ ਮੰਤਰੀ ਮਿਲੇਗਾ? ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਦਿਨ ਹਿਜਾਬ ਪਹਿਨਣ ਵਾਲੀ ਮੁਸਲਿਮ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ। ਹੋ ਸਕਦਾ ਹੈ ਕਿ ਮੈਂ ਇਸ ਦਿਨ ਨੂੰ ਦੇਖਣ ਲਈ ਜਿਉਂਦਾ ਨਾ ਰਹਾਂ, ਪਰ ਇਹ ਜ਼ਰੂਰ ਹੋਵੇਗਾ। ਇਸ ਤੋਂ ਇਲਾਵਾ ਪੀਐਮ ਮੋਦੀ ਦੇ ਰਿਟਾਇਰਮੈਂਟ ਬਾਰੇ ਗੱਲ ਕਰਦੇ ਹੋਏ ਓਵੈਸੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੋਦੀ 75 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈਣਗੇ। ਮੋਦੀ ਜੀ ਖ਼ੁਦ ਨਹੀਂ ਜਾਣਗੇ, ਸਗੋਂ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਹਰਾਉਣਾ ਪਵੇਗਾ। ਨਾਲ ਹੀ ਦੇਸ਼ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ ਕਿ ਪੀਐਮ ਮੋਦੀ ਦਾ ਕਹਿਣਾ ਹੈ ਕਿ ਮੁਸਲਿਮ ਔਰਤਾਂ ਜ਼ਿਆਦਾ ਬੱਚੇ ਪੈਦਾ ਕਰਦੀਆਂ ਹਨ। ਇਹ ਸਾਰੀਆਂ ਗੱਲਾਂ ਬੇਕਾਰ ਹਨ ਅਤੇ ਬਕਵਾਸ ਹੈ। ਪੀਐੱਮ ਇਸ ਸਮੇਂ ਜੀ-20, ਚੰਦਰਯਾਨ, ਵਿਕਸਿਤ ਭਾਰਤ, ਵਿਸ਼ਵਗੁਰੂ ਅਤੇ ਦੇਸ਼ ਨੂੰ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਬਾਰੇ ਭੁੱਲ ਗਏ ਹਨ। ਉਨ੍ਹਾਂ ਨੇ ਸਭ ਕੁਝ ਕੂੜੇ ਵਿੱਚ ਸੁੱਟ ਦਿੱਤਾ ਹੈ। ਉਹ ਵਾਪਸ ਉਸੇ ਏਜੰਡੇ ‘ਤੇ ਵਾਪਸ ਆ ਗਏ ਹਨ ਜਿਸ ਨਾਲ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤੇ ਭਵਿੱਖ ਵਿੱਚ ਵੀ ਉਹ ਇਹੀ ਏਜੰਡਾ ਜਾਰੀ ਰੱਖਣਗੇ।
ਦੱਸਣਯੋਗ ਹੈ ਕਿ ਹੈਦਰਾਬਾਦ ‘ਚ ਚੌਥੇ ਪੜਾਅ ‘ਚ 13 ਮਈ ਨੂੰ ਵੋਟਿੰਗ ਹੋਵੇਗੀ। ਇੱਥੋਂ ਭਾਜਪਾ ਨੇ ਅਸਦੁਦੀਨ ਓਵੈਸੀ ਦੇ ਮੁਕਾਬਲੇ ਮਾਧਵੀ ਲਤਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਪਹਿਲੀ ਵਾਰ ਹੈਦਰਾਬਾਦ ਸੀਟ ਤੋਂ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਹੈਦਰਾਬਾਦ ਖੇਤਰ ਵਿੱਚ ਸੱਤ ਵਿਧਾਨ ਸਭਾ ਸੀਟਾਂ ਹਨ। ਗੋਸ਼ਾ ਮਹਿਲ ਨੂੰ ਛੱਡ ਕੇ ਸਾਰੀਆਂ 6 ਸੀਟਾਂ ਏਆਈਐਮਆਈਐਮ ਕੋਲ ਹਨ। ਜਿਨ੍ਹਾਂ ਵਿੱਚ ਬਹਾਦੁਰਪੁਰਾ, ਚੰਦਰਯਾਂਗੁੱਟਾ, ਚਾਰਮੀਨਾਰ, ਕਾਰਵਾਂ, ਮਲਕਪੇਟ ਅਤੇ ਯਾਕੁਤਪੁਰਾ ਸ਼ਾਮਲ ਹਨ।