Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦੁਬਈ ਨਾਲ ਜੁੜੇ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ

ਦੁਬਈ ਨਾਲ ਜੁੜੇ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ

 

ਨਵੀਂ ਦਿੱਲੀ – ਦਿੱਲੀ ਪੁਲਸ ਨੇ ਪੱਛਮੀ ਵਿਹਾਰ ਇਲਾਕੇ ’ਚ ਦੁਬਈ ਨਾਲ ਜੁੜੇ ਇਕ ਗੈਰ-ਕਾਨੂੰਨੀ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਨਾਲ ਸਬੰਧਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਇਕ ਮਾਰਚ ਨੂੰ ਪੱਛਮੀ ਵਿਹਾਰ ਸਥਿਤ ਇਕ ਫਲੈਟ ’ਤੇ ਛਾਪਾ ਮਾਰਿਆ, ਜਿਸ ਵਿਚ 4 ਵਿਅਕਤੀ ਇਕ ਐਪ ਰਾਹੀਂ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਵਿਚ ਸਰਗਰਮ ਰੂਪ ’ਚ ਸ਼ਾਮਲ ਮਿਲੇ।

 

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਦੀਪਾਂਸ਼ੂ ਸਰਦਾਨਾ (32), ਐਰਿਕ ਗਿਰੀ (25), ਰਮਨਪ੍ਰੀਤ (22) ਤੇ ਹਰਜਿੰਦਰ (24) ਵਜੋਂ ਹੋਈ। ਫਲੈਟ ’ਚੋਂ 7 ਮੋਬਾਈਲ ਫ਼ੋਨ, 3 ਲੈਪਟਾਪ, 6 ਏ. ਟੀ. ਐੱਮ. ਕਾਰਡ, 11 ਸਿਮ ਕਾਰਡ, 6 ਬੈਂਕ ਪਾਸਬੁੱਕਸ, ਇਕ ਅਕਾਊਂਟਸ ਰਜਿਸਟਰ ਅਤੇ ਕਿਰਾਏ ਦੇ ਸਮਝੌਤੇ ਦੀ ਕਾਪੀ ਬਰਾਮਦ ਕੀਤੀ ਗਈ।