ਬਰਨਾਲਾ- ਵਿੱਤੀ ਸਾਲ 2023-24 ਲਈ ਸਮੇਂ ਸਿਰ ਆਪਣੀ ਇਨਕਮ ਟੈਕਸ ਰਿਟਰਨ ਭਰਨ ਵਾਲੇ ਟੈਕਸਦਾਤਾਵਾਂ ਲਈ ਇਕ ਮਹੱਤਵਪੂਰਨ ਮੌਕਾ ਉਪਲੱਬਧ ਹੈ। ਜੇਕਰ ਰਿਟਰਨ ਭਰਦੇ ਸਮੇਂ ਕੋਈ ਗਲਤੀ ਹੁੰਦੀ ਹੈ ਜਾਂ ਆਮਦਨ ਘੱਟ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਉਹ 31 ਦਸੰਬਰ ਤੱਕ ਇਸ ਨੂੰ ਪੂਰੀ ਤਰ੍ਹਾਂ ਮੁਫਤ ’ਚ ਸੋਧ ਸਕਦੇ ਹਨ। ਇਸ ਸੋਧ ਪ੍ਰਕਿਰਿਆ ਲਈ ਕੋਈ ਲੇਟ ਫੀਸ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਸੀਨੀਅਰ ਇਨਕਮ ਟੈਕਸ ਐਡਵੋਕੇਟ ਜੀਵਨ ਮੋਦੀ ਨੇ ਦਿੱਤੀ।ਉਨ੍ਹਾਂ ਕਿਹਾ ਕਿ ਆਡਿਟ ਕੀਤੇ ਕੇਸਾਂ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 15 ਨਵੰਬਰ ਅਤੇ ਨਾਨ-ਆਡਿਟ ਕੇਸਾਂ ਲਈ 31 ਜੁਲਾਈ ਹੈ, ਜਿਨ੍ਹਾਂ ਟੈਕਸਦਾਤਾਵਾਂ ਨੇ ਇਨ੍ਹਾਂ ਨਿਯਤ ਮਿਤੀਆਂ ਤੱਕ ਰਿਟਰਨ ਨਹੀਂ ਭਰੀ, ਉਨ੍ਹਾਂ ਨੂੰ ਹੁਣ ਲੇਟ ਫੀਸ ਨਾਲ ਰਿਟਰਨ ਭਰਨੀ ਪਵੇਗੀ।