Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਸਪੋਰਟਸ ਡੇ ਦਾ ਆਯੋਜਨ, ਬੱਚਿਆਂ ਦੇ ਜੋਸ਼ ਅਤੇ...

ਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਸਪੋਰਟਸ ਡੇ ਦਾ ਆਯੋਜਨ, ਬੱਚਿਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਸਜਿਆ ਵਿਸ਼ੇਸ਼ ਦਿਨ

 

ਗਿਲਕੋ ਇੰਟਰਨੈਸ਼ਨਲ ਸਕੂਲ ਨੇ ਆਪਣੇ ਫਾਉਂਡੇਸ਼ਨਲ ਸਟੇਜ ਸਪੋਰਟਸ ਡੇ 2024 ਨੂੰ “ਗ੍ਰਿਨਸ ਐਂਡ ਗਿਗਲਸ” ਥੀਮ ਦੇ ਨਾਲ ਧੂਮਧਾਮ ਨਾਲ ਮਨਾਇਆ। ਇਸ ਮੌਕੇ ‘ਤੇ ਬੱਚਿਆਂ ਦੇ ਜੋਸ਼, ਹੁਨਰ ਅਤੇ ਮੁਸਕਾਨ ਨੇ ਮਾਹੌਲ ਨੂੰ ਯਾਦਗਾਰ ਬਣਾ ਦਿੱਤਾ।

ਕਾਰਜਕ੍ਰਮ ਵਿਚ ਅੰਤਰਰਾਸ਼ਟਰੀ ਜੂਡੋ ਕੋਚ ਵਿਵੇਕ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਨਾ ਸਿਰਫ ਸਰੀਰ ਨੂੰ ਫਿੱਟ ਰੱਖਦੀਆਂ ਹਨ, ਸਗੋਂ ਆਤਮ-ਵਿਸ਼ਵਾਸ ਅਤੇ ਦ੍ਰਿੜਤਾ ਵੀ ਸਿਖਾਉਂਦੀਆਂ ਹਨ। ਇਸ ਵਿਸ਼ੇਸ਼ ਦਿਨ ‘ਤੇ ਬੱਚਿਆਂ ਨੇ ਤਾਇਕਵਾਂਡੋ, ਹੂਲਾ ਹੂਪ ਅਤੇ ਯੋਗਾ ਵਰਗੇ ਸ਼ਾਨਦਾਰ ਪ੍ਰਦਰਸ਼ਨ ਕੀਤੇ, ਜੋ ਉਨ੍ਹਾਂ ਦੀ ਮੇਹਨਤ ਅਤੇ ਲਗਨ ਨੂੰ ਦਰਸਾਉਂਦੇ ਸਨ। ਹਰ ਪ੍ਰਦਰਸ਼ਨ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ।

ਸਕੂਲ ਦੀ ਪ੍ਰਿੰਸਿਪਲ ਡਾ. ਕ੍ਰਿਤਿਕਾ ਕੌਸ਼ਲ ਨੇ ਕਿਹਾ ਕਿ ਖੇਡ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਖੇਡਾਂ ਅਨੁਸ਼ਾਸਨ, ਟੀਮਵਰਕ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਸਿਖਾਉਂਦੀਆਂ ਹਨ, ਜੋ ਬੱਚਿਆਂ ਨੂੰ ਹਰ ਪੜਾਅ ‘ਤੇ ਅੱਗੇ ਵਧਣ ਲਈ ਤਿਆਰ ਕਰਦੀਆਂ ਹਨ।

ਕਾਰਜਕ੍ਰਮ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ। ਬੱਚਿਆਂ ਦੀ ਸਫਲਤਾ ਦੇਖ ਕੇ ਮਾਪੇ ਅਤੇ ਅਧਿਆਪਕ ਗਰਵ ਨਾਲ ਤਾਲੀਆਂ ਵਜਾਉਂਦੇ ਨਜ਼ਰ ਆਏ। ਇਹ ਦਿਨ ਗਿਲਕੋ ਸਕੂਲ ਲਈ ਖੁਸ਼ੀ ਅਤੇ ਮਾਣ ਨਾਲ ਭਰਿਆ ਹੋਇਆ ਯਾਦਗਾਰ ਪਲ ਬਣ ਗਿਆ।