ਗੁਨਾ- ਮਰੀਜ਼ ਲੈ ਕੇ ਜਾ ਰਹੀ ਇਕ ਐਂਬੂਲੈਂਸ ‘ਚ ਆਕਸੀਜਨ ਖਤਮ ਹੋ ਗਈ। ਇਸ ਕਾਰਨ 3 ਸਾਲ ਦੀ ਮਾਸੂਮ ਬੱਚੀ ਦੀ ਤੜਫ-ਤੜਫ ਕੇ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਐਂਬੂਲੈਂਸ ਵਿਚ ਰੱਖੇ ਆਕਸੀਜਨ ਸਿਲੰਡਰ ਵਿਚ ਆਕਸੀਜਨ ਹੀ ਨਹੀਂ ਸੀ। ਬੱਚੀ ਨੂੰ ਗੁਨਾ ਹਸਪਤਾਲ ਤੋਂ ਭੋਪਾਲ ਰੈਫਰ ਕੀਤਾ ਗਿਆ ਸੀ। ਘਟਨਾ ਮੱਧ ਪ੍ਰਦੇਸ਼ ਦੇ ਗੁਨਾ ਦੀ ਹੈ।
ਦਰਅਸਲ ਗੁਨਾ ਜ਼ਿਲ੍ਹੇ ਦੇ ਧਰਨਾਵਦਾ ਪਿੰਡ ਦੀ 3 ਸਾਲ ਦੀ ਬੱਚੀ ਨੂੰ ਤੇਜ਼ ਬੁਖਾਰ ਆਉਣ ‘ਤੇ ਪਰਿਵਾਰ ਨੇ ਜ਼ਿਲ੍ਹਾ ‘ਚ ਦਾਖ਼ਲ ਕਰਵਾਇਆ ਸੀ। ਬੱਚੀ ਦੇ ਦਾਦਾ ਓਂਕਾਰ ਸਿੰਘ ਕੁਸ਼ਵਾਹ ਨੇ ਕਿਹਾ ਕਿ ਮੇਰੀ ਪੋਤੀ ਦੇ ਇਲਾਜ ਵਿਚ ਡਾਕਟਰਾਂ ਨੇ ਲਾਪ੍ਰਵਾਹੀ ਵਰਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਬੱਚੀ ਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਡਾਕਟਰਾਂ ਨੇ ਉਸ ਨੂੰ ਭੋਪਾਲ ਰੈਫਰ ਕਰ ਦਿੱਤਾ।
ਓਂਕਾਰ ਨੇ ਦੱਸਿਆ ਕਿ ਉਹ ਐਂਬੂਲੈਂਸ ਤੋਂ ਬੱਚੀ ਨੂੰ ਭੋਪਾਲ ਲੈ ਕੇ ਜਾ ਰਹੇ ਸਨ, ਤਾਂ ਰਾਜਗੜ੍ਹ ਜ਼ਿਲ੍ਹੇ ਤੋਂ 5 ਕਿਲੋਮੀਟਰ ਪਹਿਲਾਂ ਹੀ ਐਂਬੂਲੈਂਸ ਵਿਚ ਰੱਖੇ ਆਕਸੀਜਨ ਸਿਲੰਡਨ ‘ਚ ਆਕਸੀਜਨ ਖਤਮ ਹੋ ਗਈ। ਜਦੋਂ ਉਨ੍ਹਾਂ ਨੇ ਉੱਥੇ ਮੌਜੂਦ ਕਰਮੀਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਐਂਬੂਲੈਂਸ ਵਿਚ ਰੱਖਿਆ ਦੂਜਾ ਸਿਲੰਡਰ ਲਾਇਆ। ਉਸ ਸਿਲੰਡਰ ਵਿਚ ਪਹਿਲਾਂ ਤੋਂ ਹੀ ਆਕਸੀਜਨ ਖ਼ਤਮ ਸੀ। ਕੁਝ ਦੇਰ ਬਾਅਦ ਆਕਸੀਜਨ ਦੇ ਬਿਨਾਂ ਬੱਚੀ ਦੀ ਸਿਹਤ ਹੋਰ ਵਿਗੜਨ ਲੱਗੀ। ਐਂਬੂਲੈਂਸ ਡਰਾਈਵਰ ਉਸ ਨੂੰ ਨੇੜੇ ਦੇ ਹੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।