Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਦਮ ਪੁਰਸਕਾਰ : ਮਰਹੂਮ ਅਦਾਕਾਰ ਧਰਮਿੰਦਰ ਸਣੇ 5 ਨੂੰ ਪਦਮ ਵਿਭੂਸ਼ਣ, 13...

ਪਦਮ ਪੁਰਸਕਾਰ : ਮਰਹੂਮ ਅਦਾਕਾਰ ਧਰਮਿੰਦਰ ਸਣੇ 5 ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਤੇ 113 ਨੂੰ ਪਦਮ ਸ਼੍ਰੀ

 

 

ਨੈਸ਼ਨਲ: ਭਾਰਤ ਸਰਕਾਰ ਨੇ ਸਾਲ 2026 ਦੇ ਵੱਕਾਰੀ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਕਲਾ, ਖੇਡਾਂ ਤੇ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ।  ਇਸ ਵਾਰ ਸਿਨੇਮਾ ਜਗਤ ਦੇ ਦਿੱਗਜ ਤੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਸਮੇਤ ਕੁੱਲ 5 ਸ਼ਖ਼ਸੀਅਤਾਂ ਨੂੰ ਇਹ ਸਰਵਉੱਚ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ।

 

ਰੋਹਿਤ ਸ਼ਰਮਾ ਨੂੰ ਮਿਲੇਗਾ ‘ਪਦਮ ਸ਼੍ਰੀ’

ਖੇਡ ਜਗਤ ਲਈ ਵੀ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੂੰ ‘ਪਦਮ ਸ਼੍ਰੀ’ ਐਵਾਰਡ ਲਈ ਚੁਣਿਆ ਗਿਆ ਹੈ। ਰੋਹਿਤ ਸ਼ਰਮਾ ਸਮੇਤ ਕੁੱਲ 113 ਲੋਕਾਂ ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ 13 ਸ਼ਖ਼ਸੀਅਤਾਂ ਨੂੰ ‘ਪਦਮ ਭੂਸ਼ਣ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਪੁਰਸਕਾਰਾਂ ਦੀ ਇਹ ਲਿਸਟ ਦੇਸ਼ ਦੇ ਵਿਕਾਸ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਹੀਰਿਆਂ ਦੀ ਕਦਰ ਕਰਦੀ ਹੈ।