Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ...

ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ ਸ਼ਰਤਾਂ

 

ਇਸਲਾਮਾਬਾਦ – ਪਾਕਿਸਤਾਨ ਨੇ ਆਰਥਿਕ ਹਾਲਾਤ ਖਰਾਬ ਹੋਣ ਦੇ ਬਾਵਜੂਦ ਉੱਥੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਆਪਣੀ ਕਰੰਸੀ ਦੀ ਵਰਤੋਂ ਨੂੰ ਸੀਮਤ ਕਰਦੇ ਹੋਏ ਨਵੀਆਂ ਸ਼ਰਤਾਂ ਲਗਾਈਆਂ ਹਨ। ਪਾਕਿਸਤਾਨ ਹੁਣ ਭਾਰਤੀ ਰੁਪਏ ਨਹੀਂ ਲੈ ਰਿਹਾ ਅਤੇ ਉਥੇ ਜਾਣ ਵਾਲੇ ਸਿੱਖ ਜੱਥਿਆਂ ਨੂੰ ਡਾਲਰ ਜਾਂ ਪੌਂਡ ਲਿਆਉਣ ਲਈ ਕਿਹਾ ਗਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਤੇ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ, ”ਹੁਣ ਸੰਗਤ ਤੋਂ ਭਾਰਤੀ ਰੁਪਏ ਨਹੀਂ ਲਏ ਜਾਣਗੇ। ਸ਼ਰਧਾਲੂਆਂ ਨੂੰ ਡਾਲਰ ਜਾਂ ਪੌਂਡ ਲਿਆਉਣੇ ਪੈਣਗੇ।” ਇਹ ਨਵਾਂ ਨਿਯਮ 14 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਤਿੰਨ ਹਜ਼ਾਰ ਭਾਰਤੀ ਸਿੱਖ ਸ਼ਰਧਾਲੂਆਂ ਲਈ ਵੱਡੀ ਸਮੱਸਿਆ ਬਣ ਗਿਆ ਹੈ।

ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਆਪਣੇ ਨਾਲ ਰੁਪਏ ਲੈ ਕੇ ਪਾਕਿਸਤਾਨ ਜਾਂਦੇ ਸਨ, ਜਿੱਥੇ ਉਨ੍ਹਾਂ ਨੂੰ ਆਸਾਨੀ ਨਾਲ ਭਾਰਤੀ ਰੁਪਏ ਨੂੰ ਪਾਕਿਸਤਾਨੀ ਨੋਟਾਂ ਵਿੱਚ ਬਦਲਣ ਦੀ ਸਹੂਲਤ ਮਿਲਦੀ ਸੀ। ਹਰ ਸਾਲ ਲਗਭਗ 7,200 ਭਾਰਤੀ ਸਿੱਖ ਸ਼ਰਧਾਲੂ ਆਪਣੇ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਂਦੇ ਹਨ, ਜਿੱਥੇ ਉਹ 10,000 ਤੋਂ 15,000 ਰੁਪਏ ਖਰਚ ਕਰਦੇ ਹਨ। ਹੁਣ, ਜਦੋਂ ਭਾਰਤੀ ਸ਼ਰਧਾਲੂਆਂ ਨੂੰ ਵਿਦੇਸ਼ੀ ਮੁਦਰਾ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਕਈਆਂ ਨੂੰ ਇਹ ਇੱਕ ਨਵੀਂ ਚੁਣੌਤੀ ਲੱਗਦੀ ਹੈ। ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਮੁਖੀ ਰੌਬਿਨ ਗਿੱਲ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ 13-14 ਨਵੰਬਰ ਨੂੰ ਅਟਾਰੀ ਬਾਰਡਰ ‘ਤੇ ਇਕ ਕਰੰਸੀ ਐਕਸਚੇਂਜ ਦਫ਼ਤਰ ਖੋਲ੍ਹਿਆ ਜਾਵੇ, ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਪਰੇਸ਼ਾਨੀ ਦੇ ਡਾਲਰ ਅਤੇ ਪਾਊਂਡ ਖ਼ਰੀਦ ਸਕਣ।