ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਕੰਧਮਾਲ, ਬੋਲਾਂਗੀਰ ਅਤੇ ਬਰਗੜ੍ਹ ਵਿੱਚ ਚੋਣ ਰੈਲੀਆਂ ਕੀਤੀਆਂ। ਇੱਥੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵੱਡਾ ਦਾਅਵਾ ਕੀਤਾ, ਪੀਐਮ ਨੇ ਕਿਹਾ- ਕਾਂਗਰਸ ਇਸ ਚੋਣ ‘ਚ 50 ਤੋਂ ਹੇਠਾਂ ਸਿਮਟਣ ਜਾ ਰਹੀ ਹੈ। 4 ਜੂਨ ਨੂੰ ਕਾਂਗਰਸ ਪਾਰਟੀ ਦੇਸ਼ ਦੀ ਸੰਸਦ ਵਿੱਚ ਵਿਰੋਧੀ ਧਿਰ ਵੀ ਨਹੀਂ ਬਣ ਸਕੇਗੀ। ਲੋਕਾਂ ਨੇ ਐਨਡੀਏ ਨੂੰ 400 ਤੋਂ ਪਾਰ ਲਿਜਾਣ ਦਾ ਮਨ ਬਣਾ ਲਿਆ ਹੈ।
ਇਸ ਦੇ ਨਾਲ ਹੀ ਪੀਐੱਮ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਪੀਐੱਮ ਨੇ ਕਿਹਾ- ਕਾਂਗਰਸ ਕਹਿੰਦੀ ਹੈ, ਸਾਵਧਾਨ ਪਾਕਿਸਤਾਨ ਕੋਲ ਐਟਮ ਬੰਬ ਹੈ। ਪਰ ਪਾਕਿਸਤਾਨ ਦੀ ਹਾਲਤ ਅਜਿਹੀ ਹੈ ਕਿ ਉਹ ਬੰਬਾਂ ਨੂੰ ਸੰਭਾਲਣਾ ਵੀ ਨਹੀਂ ਜਾਣਦੇ। ਉਹ ਆਪਣੇ ਬੰਬ ਵੇਚਣ ਲਈ ਖਰੀਦਦਾਰ ਲੱਭ ਰਹੇ ਹਨ, ਪਰ ਕੋਈ ਵੀ ਉਨ੍ਹਾਂ ਤੋਂ ਬੰਬ ਖਰੀਦਣਾ ਵੀ ਨਹੀਂ ਚਾਹੁੰਦਾ ਹੈ। ਲੋਕ ਆਪਣੇ ਸਾਮਾਨ ਦੀ ਗੁਣਵੱਤਾ ਬਾਰੇ ਜਾਣਦੇ ਹਨ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ- ਅੱਜ ਤੋਂ 26 ਸਾਲ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪੋਖਰਣ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ। ਇੱਕ ਉਹ ਦਿਨ ਸੀ ਜਦੋਂ ਭਾਰਤ ਨੇ ਦੁਨੀਆ ਨੂੰ ਆਪਣੀ ਕਾਬਲੀਅਤ ਪੇਸ਼ ਕੀਤੀ ਸੀ ਅਤੇ ਦੂਜੇ ਪਾਸੇ ਕਾਂਗਰਸ ਹੈ, ਜੋ ਲੋਕਾਂ ਨੂੰ ਵਾਰ-ਵਾਰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ।