ਨੈਸ਼ਨਲ ਡੈਸਕ- ਪਾਕਿਸਤਾਨ ਨੇ ਈਰਾਨ ਵਿਰੁੱਧ ਆਪਣੇ ਏਅਰਬੇਸ ਅਤੇ ਬੰਦਰਗਾਹ ਅਮਰੀਕਾ ਨੂੰ ਦੇਣ ਲਈ ਇੱਕ ਵਿਵਾਦਪੂਰਨ ਸਮਝੌਤਾ ਕੀਤਾ ਹੈ, ਜਿਸ ਕਾਰਨ ਉੱਥੋਂ ਦੀ ਨੈਸ਼ਨਲ ਅਸੈਂਬਲੀ ਵਿੱਚ ਭਾਰੀ ਹੰਗਾਮਾ ਮਚ ਗਿਆ ਹੈ। ਦੋਸ਼ ਹੈ ਕਿ ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਵਿਚਕਾਰ ਹੋਈ ਗੱਲਬਾਤ ਵਿੱਚ ਪਾਕਿਸਤਾਨ ਨੇ ਆਪਣੇ ਫੌਜੀ ਅੱਡੇ ਅਤੇ ਬੰਦਰਗਾਹਾਂ ਨੂੰ ਅਮਰੀਕਾ ਦੇ ਈਰਾਨ ਵਿਰੋਧੀ ਇਸਤੇਮਾਲ ਲਈ ਸੌਂਪਣ ਲਈ ਸਹਿਮਤੀ ਜਤਾਈ ਹੈ। ਇਹ ਦੋਸ਼ ਇੱਕ ਪਾਕਿਸਤਾਨੀ ਸੰਸਦ ਮੈਂਬਰ ਨੇ ਲਗਾਇਆ ਹੈ, ਜਿਸਨੇ ਸੰਸਦ ਵਿੱਚ ਇਹ ਮੁੱਦਾ ਉਠਾਇਆ ਹੈ ਅਤੇ ਇੱਕ ਰਾਜਨੀਤਿਕ ਤੂਫਾਨ ਪੈਦਾ ਕਰ ਦਿੱਤਾ ਹੈ।
ਸੰਸਦ ਮੈਂਬਰ ਸਾਹਿਬਜ਼ਾਦਾ ਹਾਮਿਦ ਰਜ਼ਾ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਨੇ ਈਰਾਨ ਵਿਰੁੱਧ ਵਰਤੋਂ ਲਈ ਆਪਣੇ ਏਅਰਬੇਸ ਅਤੇ ਬੰਦਰਗਾਹਾਂ ਅਮਰੀਕਾ ਅਤੇ ਇਜ਼ਰਾਈਲ ਨੂੰ ਦੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਪੂਰੇ ਅੰਤਰਰਾਸ਼ਟਰੀ ਮੀਡੀਆ ਵਿੱਚ ਚਰਚਾ ਹੋ ਰਹੀ ਹੈ।