Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਜਲੰਧਰ 'ਚ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੂੰ ਭੇਜ ਰਿਹਾ ਸੀ ਜਾਣਕਾਰੀ

ਜਲੰਧਰ ‘ਚ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੂੰ ਭੇਜ ਰਿਹਾ ਸੀ ਜਾਣਕਾਰੀ

 

ਜਲੰਧਰ/ਗੁਜਰਾਤ –ਗੁਜਰਾਤ ਪੁਲਸ ਨੇ ਜਲੰਧਰ ਪੁਲਸ ਦੀ ਮਦਦ ਨਾਲ ਇਕ ਸੰਯੁਕਤ ਆਪਰੇਸ਼ਨ ਕਰ ਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜਾ ਅਲੀ ਨੂੰ ਜਲੰਧਰ ਦੇ ਭਾਰਗਵ ਕੈਂਪ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਆਪਰੇਸ਼ਨ ‘ਚ ਪੁਲਸ ਨੇ ਦੋਸ਼ੀ ਦੇ ਕਬਜ਼ੇ ‘ਚੋਂ 4 ਮੋਬਾਇਲ ਫੋਨ ਅਤੇ 3 ਸਿਮ ਕਾਰਡ ਬਰਾਮਦ ਕੀਤੇ ਹਨ। ਗੁਜਰਾਤ ਪੁਲਸ ਅਤੇ ਜਲੰਧਰ ਦੀ ਭਾਰਗਵ ਕੈਂਪ ਪੁਲਸ ਨੇ ਅਵਤਾਰ ਨਗਰ ‘ਚ ਛਾਪੇਮਾਰੀ ਕਰ ਕੇ ਮੁਹੰਮਦ ਮੁਰਤਜਾ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਮੁਹੰਮਦ ਮੁਰਤਜਾ ਅਲੀ ਗਾਂਧੀ ਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਅਤੇ ਉੱਥੇ ਇਕ ਆਲੀਸ਼ਾਨ ਕੋਠੀ ਦਾ ਨਿਰਮਾਣ ਵੀ ਕਰਵਾ ਰਿਹਾ ਸੀ। ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਅਲੀ ਨੇ ਹਾਲ ਹੀ ‘ਚ 25 ਮਰਲੇ ਦਾ ਪਲਾਟ ਖਰੀਦਿਆ ਸੀ, ਜਿਸ ‘ਤੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਕੋਠੀ ਬਣਾਈ ਜਾ ਰਹੀ ਸੀ। ਪੁਲਸ ਨੇ ਉਸ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਇਕ ਮਹੀਨੇ ‘ਚ 40 ਲੱਖ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਾ।

ਜਦੋਂ ਭਾਰਤ ਪਾਕਿਸਤਾਨ ਵਿਚਾਲੇ ਹਾਲ ਹੀ ‘ਚ ਤਣਾਅ ਦੀ ਸਥਿਤੀ ਸੀ ਤਾਂ ਪਾਕਿਸਤਾਨ ‘ਚ  ਭਾਰਤੀ ਸਮਾਚਾਰ ਚੈਨਲ, ਵੈੱਬਸਾਈਟ ਬੰਦ ਹੋ ਗਏ ਸਨ ਪਰ ਮੁਹੰਮਦ ਮੁਰਤਜਾ ਅਲੀ ਸਾਰੇ ਭਾਰਤੀ ਸਮਾਚਾਰ ਚੈਨਲਾਂ ‘ਤੇ ਖ਼ਬਰਾਂ ਸੁਣਦਾ ਸੀ ਅਤੇ ਸਾਰੀ ਜਾਣਕਾਰੀ ਆਈ.ਐੱਸ.ਆਈ. ਨੂੰ ਮੁਹੱਈਆ ਕਰਵਾਉਂਦਾ ਸੀ। ਜਿਸ ਰਾਹੀਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਭਾਰਤ ਦੇ ਅੰਦਰ ਚੱਲ ਰਹੀ ਸਥਿਤੀ ‘ਤੇ ਨਜ਼ਰ ਰੱਖ ਰਹੀ ਸੀ। ਇਹ ਸਾਰਾ ਕੰਮ ਅਲੀ ਖ਼ੁਦ ਦੀ ਬਣਾਈ ਇਕ ਮੋਬਾਇਲ ਐਪ ਰਾਹੀਂ ਕਰਦਾ ਸੀ, ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਹ ਇਸ ਐਪ ‘ਚ ਅਪਲੋਡ ਕਰਦਾ ਸੀ। ਇਸ ਦੇ ਬਦਲੇ ਉਸ ਨੂੰ ਪਾਕਿਸਤਾਨ ਤੋਂ ਮੋਟੀ ਰਕਮ ਪ੍ਰਾਪਤ ਹੁੰਦੀ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਗੁਜਰਾਤ ਲਿਜਾਇਆ ਗਿਆ ਹੈ, ਜਿੱਥੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।