ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਨੂੰ 18 ਮਈ ਤਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਨੂੰ ਸੰਸਦ ‘ਚ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਸੀਜ਼ਫਾਇਰ ਦੀ ਤਰੀਕ 18 ਮਈ ਤਕ ਰਹੇਗੀ। ਸ ਐਲਾਨ ਤੋਂ ਬਾਅਦ ਸਵਾਲ ਉਠ ਰਹੇ ਹਨ ਕਿ ਕੀ 18 ਮਈ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਿਰ ਤਣਾਅ ਪੈਦਾ ਹੋ ਸਕਦਾ ਹੈ। ਪਾਕਿਸਤਾਨ ਦੇ ਮੰਤਰੀ ਸ਼ਹਿਬਾਜ਼ ਸਰਕਾਰ ਤਹਿਤ ਲਗਾਤਾਰ ਭਾਰਤ ਨੂੰ ਚਿਤਾਵਨੀ ਦੇ ਰਹੇ ਹਨ ਕਿ ਜੇਕਰ ਸਿੰਧੂ ਜਲ ਸੰਧੀ ਨੂੰ ਬਲਾਹ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਨੂੰ ਰੱਦ ਕਰ ਦਿੱਤਾ ਜਾਵੇਗਾ। ਭਾਰਤ ਨੇ ਇਸ ਦੌਰਾਨ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਦੇ ਅੱਤਵਾਦੀ ਢਾਂਚੇ ਨੂੰ ਨਸ਼ਟ ਕਰਨ ਦੀ ਕਾਰਵਾਈ ਕੀਤੀ ਸੀ, ਜਿਸ ਨਾਲ ਸਰਹੱਦ ‘ਤੇ ਸ਼ਾਂਤੀ ਬਣੀ ਹੋਈ ਹੈ। ਹਾਲਾਂਕਿ, ਪਾਕਿਸਤਾਨ ਦੇ ਬਿਆਨ ਨਾਲ ਇਹ ਸਵਾਲ ਉਠਦਾ ਹੈ ਕਿ ਕੀ ਅਗਲੇ ਕੁਝ ਦਿਨਾਂ ‘ਚ ਸਥਿਤੀ ਫਿਰ ਤੋਂ ਤਣਾਅਪੂਰਨ ਹੋ ਸਕਦੀ ਹੈ।