ਮਲੋਟ–ਅੱਜ ਸਵੇਰੇ ਮਲੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਮੁਹੱਲੇ ਵਿਚ ਇਕ ਘਰ ਅੰਦਰ ਅੱਗ ਲੱਗ ਗਈ ਜਿਸ ਵਿਚ ਮਾਂ ਪੁੱਤਰ ਸਮੇਤ ਤਿੰਨ ਝੁਲਸ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਔਰਤ ਕਮਰੇ ਅੰਦਰ ਗੈਸ ਸਿਲੰਡਰ ਰੱਖ ਕਿ ਰੋਟੀ ਪਕਾ ਰਹੀ ਸੀ ਤਾਂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ। ਇਸ ਹਾਦਸੇ ਵਿਚ ਉਕਤ ਔਰਤ ਉਸ ਦਾ ਪੁੱਤਰ ਅਤੇ ਇਕ ਗੁਆਂਢਣ ਅੱਗ ਦੀ ਲਪੇਟ ਵਿਚ ਆ ਗਏ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਮੁਹੱਲਾ ਅਜੀਤ ਨਗਰ ਵਾਰਡ 11 ਦੇ ਸੋਨੂੰ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਘਰ ਪਿੰਦਰ ਕੌਰ ਘਰ ਅੰਦਰ ਕਮਰੇ ਵਿਚ ਵਿਚ ਖਾਣਾ ਬਣਾ ਰਹੀ ਸੀ। ਇਸ ਮੌਕੇ ਰਸੋਈ ਗੈਸ ਲੀਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ। ਅੱਗ ਬੁਰੀ ਤਰ੍ਹਾਂ ਫੈਲ ਗਈ ਜਿਸ ਨਾਲ ਘਰ ਵਿਚ ਚੀਕ ਚਿਹਾੜਾ ਮੱਚ ਗਿਆ। ਇਸ ਹਾਦਸੇ ਵਿਚ ਉਕਤ ਔਰਤ ਪਿੰਦਰ ਕੌਰ (40 ਸਾਲ) ਪਤਨੀ ਮਨਜੀਤ ਸਿੰਘ, ਉਸ ਦਾ 18 ਸਾਲ ਦਾ ਲੜਕਾ ਬੌਬੀ ਅਤੇ ਗੁਆਂਢਣ ਨਮਨਦੀਪ ਕੌਰ ਅੱਗ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਮਾਂ ਪੁੱਤਰ ਅਤੇ ਗੁਆਂਢਣ ਔਰਤ ਬੁਰੀ ਤਰ੍ਹਾਂ ਝੁਲਸ ਗਏ।