Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਟਿਆਲਾ ਦੀਆਂ ਧੀਆਂ ਨੇ UPSC 'ਚ ਗੱਡੇ ਸਫਲਤਾ ਦੇ ਝੰਡੇ

ਪਟਿਆਲਾ ਦੀਆਂ ਧੀਆਂ ਨੇ UPSC ‘ਚ ਗੱਡੇ ਸਫਲਤਾ ਦੇ ਝੰਡੇ

 

 

ਪਟਿਆਲਾ  – ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜਿਆਂ ਵਿੱਚ ਪਟਿਆਲਾ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿੱਚ ਚਮਕਿਆ ਹੈ। ਜ਼ਿਲ੍ਹੇ ਦੇ ਪਿੰਡ ਬਿਰੜਵਾਲ (ਨਾਭਾ) ਦੀ ਰਹਿਣ ਵਾਲੀ ਸਿਮਰਨਦੀਪ ਕੌਰ ਨੇ ਆਲ ਇੰਡੀਆ ਪੱਧਰ ‘ਤੇ 15ਵਾਂ ਰੈਂਕ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਸਿਮਰਨਦੀਪ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈs।

 

ਪੇਂਡੂ ਪਿਛੋਕੜ ਤੋਂ ਆਈ.ਏ.ਐਸ. (IAS) ਤੱਕ ਦਾ ਸਫ਼ਰ

ਸਿਮਰਨਦੀਪ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਪਟਿਆਲਾ ਦੇ ਖਾਲਸਾ ਕਾਲਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਇੱਕ ਸਧਾਰਨ ਪੇਂਡੂ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ, ਸਿਮਰਨਦੀਪ ਨੇ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਨਿਸ਼ਾਨਾ ਸਪੱਸ਼ਟ ਹੋਵੇ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ। ਕਾਲਜ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸਿਮਰਨਦੀਪ ਨੂੰ ਇੱਕ ਹੋਣਹਾਰ ਅਤੇ ਮਿਹਨਤੀ ਵਿਦਿਆਰਥਣ ਵਜੋਂ ਯਾਦ ਕਰਦਿਆਂ ਉਸ ਦੀ ਸਫਲਤਾ ‘ਤੇ ਮਾਣ ਮਹਿਸੂਸ ਕੀਤਾ ਹੈ।

 

ਰਾਜਪੁਰਾ ਦੀ ਰਸਨੀਤ ਕੌਰ ਨੇ ਹਾਸਲ ਕੀਤਾ 51ਵਾਂ ਰੈਂਕ

ਜ਼ਿਲ੍ਹੇ ਲਈ ਦੂਜੀ ਵੱਡੀ ਖ਼ੁਸ਼ੀ ਰਾਜਪੁਰਾ ਤੋਂ ਆਈ ਹੈ, ਜਿੱਥੇ ਰਸਨੀਤ ਕੌਰ ਨੇ UPSC ਪ੍ਰੀਖਿਆ ਵਿੱਚ 51ਵਾਂ ਰੈਂਕ ਪ੍ਰਾਪਤ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦੀਆਂ ਇਨ੍ਹਾਂ ਦੋਵਾਂ ਧੀਆਂ ਨੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਚੁਣੇ ਜਾ ਕੇ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਲੜਕੀਆਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

 

ਹੋਰ ਉਮੀਦਵਾਰਾਂ ਦੀ ਸਫਲਤਾ

ਇਸ ਪ੍ਰੀਖਿਆ ਵਿੱਚ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਹੋਰ ਉਮੀਦਵਾਰਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਕਰਨਾਲ ਦੀ ਅਨੰਨਿਆ ਰਾਣਾ ਨੇ 60ਵਾਂ ਰੈਂਕ ਹਾਸਲ ਕੀਤਾ ਹੈ। ਬਠਿੰਡਾ ਦੀ ਨਵਨੀਤ ਕੌਰ ਨੇ 111ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।

 

ਪਰਿਵਾਰ ਵਿੱਚ ਜਸ਼ਨ ਦਾ ਮਾਹੌਲ

ਸਿਮਰਨਦੀਪ ਦੇ ਪਿੰਡ ਬਿਰੜਵਾਲ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਮਿਠਾਈਆਂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸਿਮਰਨਦੀਪ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ।