ਲੁਧਿਆਣਾ ਮਹਨਗਰ ਵਿਚ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਤਹਿਤ ਸਰਕਾਰ ਵੱਲੋਂ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ‘ਜਗ ਬਾਣੀ’ ਵੱਲੋਂ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦੀ ਯੋਜਨਾ ਦੇ ਟੈਂਡਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਜ਼ੂਰੀ ਦੇ ਦਿੱਤੀ ਹੈ। ਇਸ ਦੇ ਅਧਾਰ ‘ਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਸ਼ਾਰਟ ਲਿਸਟ ਕੀਤੀ ਗਈ ਕੰਪਨੀ ਨੂੰ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਨਗਰ ਨਿਗਮ ਦੇ ਐੱਸ.ਈ. ਰਵਿੰਦਰ ਗਰਗ ਨੇ ਕੀਤੀ ਹੈ।
ਯੋਜਨਾ ਦਾ ਪੂਰਾ ਬਿਊਰਾ
– ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਦੀ ਸਮੱਸਿਆ ਦਾ ਹੱਲ ਕਰਨ ਦਾ ਹੈ ਉਦੇਸ਼
– ਟਿਊਬਵੈੱਲ ਚਲਾਉਣ ‘ਤੇ ਖਰਚ ਹੋਣ ਵਾਲੀ ਬਿਜਲੀ ਦੀ ਵੀ ਹੋਵੇਗੀ ਬਚਤ
– ਪਹਿਲੇ ਪੜਾਅ ‘ਤੇ ਆਵੇਗੀ ਤਕਰੀਬਨ 1400 ਕਰੋੜ ਦੀ ਲਾਗਤ
– ਪਿੰਡ ਬਿਲਗਾ ਵਿਚ ਬਣੇਗਾ 580 ਐੱਮ.ਐੱਲ.ਡੀ. ਦਾ ਵਾਟਰ ਟ੍ਰੀਟਮੈਂਟ ਪਲਾਂਟ
– 166 ਕਿੱਲੋਮੀਟਰ ਵਿਛਾਈ ਜਾਵੇਗੀ ਟ੍ਰਾਂਸਮਿਸ਼ਨ ਲਾਈਨ
– 70 ਨਵੀਂ ਟੈਂਕੀਆਂ ਬਣਾਉਣ ਦਾ ਹੈ ਪ੍ਰਸਤਾਅ
– ਕੰਪਨੀ ਨੂੰ ਤਿੰਨ ਸਾਲਾਂ ਵਿਚ ਪੂਰਾ ਕਰਨਾ ਹੋਵੇਗਾ ਪ੍ਰਾਜੈਕਟ