Become a member

Get the best offers and updates relating to Liberty Case News.

― Advertisement ―

spot_img
spot_img
HomeINDIAਬਿਜਲੀ ਦਾ ਬਿੱਲ ਭਰਨ ਵਾਲੇ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਤੁਹਾਡੇ ਵੀ...

ਬਿਜਲੀ ਦਾ ਬਿੱਲ ਭਰਨ ਵਾਲੇ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਚੰਡੀਗੜ੍ਹ : ਬਿਜਲੀ ਬੰਦ ਹੋਣ ’ਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ’ਤੇ ਠੱਗਾਂ ਨੇ 3 ਲੱਖ 67 ਹਜ਼ਾਰ 500 ਰੁਪਏ ਦੀ ਠੱਗੀ ਕਰ ਲਈ। ਸ਼ਿਕਾਇਤਕਰਤਾ ਉਮੇਸ਼ ਕੁਮਾਰ ਨੇ ਜਿਵੇਂ ਹੀ ਮੋਬਾਇਲ ਫੋਨ ’ਤੇ ਭੇਜੇ ਗਏ ਲਿੰਕ ’ਤੇ ਕਲਿੱਕ ਕੀਤਾ ਤਾਂ ਉਸਦੇ ਖ਼ਾਤੇ ’ਚੋਂ ਰੁਪਏ ਨਿਕਲਣ ਦਾ ਸੁਨੇਹਾ ਆਇਆ। ਖ਼ਾਤੇ ਚੋਂ ਨਕਦੀ ਨਿਕਲਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ-35 ਨਿਵਾਸੀ ਔਰਤ ਉਮੇਸ਼ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਉਮੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 2 ਸਤੰਬਰ, 2025 ਦੀ ਰਾਤ ਨੂੰ ਘਰ ‘ਚ ਬਿਜਲੀ ਚਲੀ ਗਈ ਸੀ।ਉਸ ਦੇ ਪਤੀ ਨੇ ਗੂਗਲ ’ਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ। ਉਨ੍ਹਾਂ ਨੂੰ 9635934050 ਮੋਬਾਇਲ ਨੰਬਰ ਮਿਲਿਆ, ਜੋ ਕਿ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ। ਉਨ੍ਹਾਂ ਨੇ ਉਸ ਨੰਬਰ ’ਤੇ ਕਾਲ ਕੀਤੀ। ਕਾਲ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਤੋਂ ਬੋਲ ਰਿਹਾ ਹੈ ਅਤੇ ਬਿਜਲੀ ਬਿੱਲ ਭੁਗਤਾਨ ਅਪਡੇਟ ਕਰਨ ਲਈ ਉਸ ਨੂੰ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ।