ਖੰਡਵਾ- ਆਪਣੀ ਧੀ ਨਾਲ ਜਬਰ ਜ਼ਿਨਾਹ ਲਈ ਪਿਛਲੇ ਹਫ਼ਤੇ ਦੋਸ਼ੀ ਠਹਿਰਾਏ ਗਏ 38 ਸਾਲਾ ਵਿਅਕਤੀ ਨੇ ਇੱਥੇ ਜ਼ਿਲ੍ਹਾ ਜੇਲ੍ਹ ‘ਚ ਖ਼ੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ੍ਹ ਸੁਪਰਡੈਂਟ ਅਦਿਤੀ ਚਤੁਰਵੇਦੀ ਨੇ ਦੱਸਿਆ ਕਿ ਵਿਅਕਤੀ ਨੇ ਮੰਗਲਵਾਰ ਸ਼ਾਮ ਕਰੀਬ 4 ਵਜੇ ਬੈਰਕ ਸੰਖਿਆ 2 ‘ਚ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਸੈਸ਼ਨ ਅਦਾਲਤ ਨੇ 7 ਮਾਰਚ ਨੂੰ ਉਸ ਨੂੰ 2021 ‘ਚ 11 ਸਾਲਾ ਧੀ ਨਾਲ ਜਬਰ ਜ਼ਿਨਾਹ ਕਰਨ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਵਾਈ ਸੀ। ਚਤੁਰਵੇਦੀ ਨੇ ਦੱਸਿਆ ਕਿ ਉਸ ਦੀ ਮੌਤ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।