ਮੋਗਾ – ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਵਿਖੇ ਆਪਣੇ ਸਹੁਰੇ ਪਿੰਡ ਆਏ ਵਿਅਕਤੀ ਨੇ ਪਹਿਲਾਂ ਆਪਣੇ 8 ਸਾਲਾ ਬੱਚੇ ਨੂੰ ਜ਼ਹਿਰ ਦੇ ਦਿੱਤੀ ਤੇ ਫ਼ਿਰ ਆਪ ਵੀ ਜ਼ਹਿਰ ਖਾ ਲਿਆ। ਇਸ ਨਾਲ ਉਸ ਦੇ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਰਾਣੀਵਾਲ ਦੇ ਰਹਿਣ ਵਾਲੇ ਗੁਰਬਾਜ਼ ਸਿੰਘ (37) ਅਤੇ ਉਸ ਦੀ ਪਤਨੀ ਵਿਚਾਲੇ ਘਰੇਲੂ ਕਲੇਸ਼ ਚੱਲ ਰਿਹਾ ਸੀ। ਇਸ ਕਾਰਨ ਉਸ ਦੀ ਪਤਨੀ ਰੁੱਸ ਕੇ ਆਪਣੇ ਪੇਕੇ ਪਿੰਡ ਰਾਊਕੇ ਕਲਾਂ ਆ ਗਈ ਸੀ। ਗੁਰਬਾਜ਼ ਸਿੰਘ ਆਪਣੇ 8 ਸਾਲਾ ਪੁੱਤ ਮਨਕੀਰਤ ਸਿੰਘ ਨਾਲ ਉਸ ਨੂੰ ਮਨਾਉਣ ਲਈ ਆਇਆ ਸੀ। ਪਿੰਡ ਦੇ ਬਾਹਰਵਾਰ ਹੀ ਉਸ ਨੇ ਪਹਿਲਾਂ ਆਪਣੇ ਪੁੱਤ ਨੂੰ ਜ਼ਹਿਰ ਦੇ ਦਿੱਤਾ ਤੇ ਫ਼ਿਰ ਆਪ ਵੀ ਜ਼ਹਿਰ ਖਾ ਲਿਆ। ਇਸ ਨਾਲ ਦੋਹਾਂ ਦੀ ਮੌਤ ਹੋ ਚੁੱਕੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।