ਲੁਧਿਆਣਾ ਲੁਧਿਆਣਾ ਪੱਛਮੀ ਸਬ-ਰਜਿਸਟਰਾਰ ਦਫ਼ਤਰ ’ਚ ਸੋਮਵਾਰ ਨੂੰ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ, ਜਦੋਂ ਚੌਕਸ ਤਹਿਸੀਲਦਾਰ ਅਤੇ ਕਰਮਚਾਰੀਆਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਵਰ ਆਫ ਅਟਾਰਨੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪਿਓ-ਪੁੱਤਰ ਨੂੰ ਰੰਗੇ ਹੱਥੀਂ ਫੜ ਲਿਆ। ਮੁਲਜ਼ਮਾਂ ਦੀ ਪਛਾਣ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਸਿਮਰਨ ਵਜੋਂ ਹੋਈ ਹੈ। ਦੋਵਾਂ ਨੂੰ ਮੌਕੇ ’ਤੇ ਪੀ. ਏ. ਯੂ. ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।ਏ. ਐੱਸ. ਆਈ. ਦਲਬੀਰ ਸਿੰਘ ਅਨੁਸਾਰ, ਪਰਮਿੰਦਰ ਸਿੰਘ ਨੇ ਆਪਣੇ ਭਰਾ ਗੁਰਵਿੰਦਰ ਸਿੰਘ (ਬੰਗਲੁਰੂ ਨਿਵਾਸੀ) ਦੇ ਨਾਂ ’ਤੇ ਧਾਂਦਰਾ ਰੋਡ ’ਤੇ ਸਥਿਤ 170 ਗਜ਼ ਦੇ ਪਲਾਟ ਲਈ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕੀਤੀ ਅਤੇ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਨਾਲ ਸਮਝੌਤਾ ਕੀਤਾ। ਜਦੋਂ ਇਹ ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਪੱਛਮੀ ਸਬ-ਰਜਿਸਟਰਾਰ ਦਫ਼ਤਰ ਪਹੁੰਚੇ। ਜਿਉਂ ਹੀ ਦਫਤਰ ਦੇ ਸੰਚਾਲਕ ਨੇ ਇਸ ਲੈਣ-ਦੇਣ ਨੂੰ ਪੋਰਟਲ ’ਤੇ ਦਰਜ ਕੀਤਾ, ਸਿਸਟਮ ਨੇ ਤੁਰੰਤ ਗੁਰਵਿੰਦਰ ਸਿੰਘ ਦੇ ਮੋਬਾਈਲ ’ਤੇ ਸੁਨੇਹਾ ਭੇਜਿਆ।