Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22 ਲੋਕਾਂ ਦੀ ਮੌਤ,...

ਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22 ਲੋਕਾਂ ਦੀ ਮੌਤ, ਭਾਰਤ ਨੇ ਜਤਾਇਆ ਦੁੱਖ

 

ਇੰਟਰਨੈਸ਼ਨਲ – ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਲ ਆਲਟੋ ਸ਼ਹਿਰ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ ਤੇ ਬੋਲੀਵੀਆ ਦੀ ਹਵਾਈ ਫੌਜ ਦਾ ਇੱਕ ‘ਹਰਕੂਲਿਸ C-130’ ਕਾਰਗੋ ਜਹਾਜ਼, ਜੋ ਕਰੰਸੀ ਨੋਟਾਂ ਨਾਲ ਲੱਦਿਆ ਹੋਇਆ ਸੀ, ਲੈਂਡਿੰਗ ਦੌਰਾਨ ਬੇਕਾਬੂ ਹੋ ਕੇ ਇੱਕ ਸੜਕ ‘ਤੇ ਕ੍ਰੈਸ਼ ਹੋ ਕੇ ਜਾ ਡਿੱਗਾ। ਇਸ ਹਾਦਸੇ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ।

 

ਇਸ ਦਰਦਨਾਕ ਹਾਦਸੇ ‘ਤੇ ਭਾਰਤ ਨੇ ਦੁੱਖ ਜਤਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ”ਬੋਲੀਵੀਆ ਦੇ ਐਲ ਅਲਟੋ ਇੰਟਰਨੈਸ਼ਨਲ ਏਅਰਪੋਰਟ ‘ਤੇ ਵਾਪਰੇ ਭਿਆਨਕ ਪਲੇਨ ਕ੍ਰੈਸ਼ ‘ਤੇ ਭਾਰਤ ਡੂੰਘਾ ਦੁੱਖ ਜਤਾਉਂਦਾ ਹੈ। ਸਾਡੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ ਤੇ ਅਸੀਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।”