ਚੇਨਈ- ਜੈਪੁਰ ਤੋਂ ਚੇਨਈ ਆ ਰਹੇ ਇਕ ਜਹਾਜ਼ ਦਾ ਟਾਇਰ ਐਤਵਾਰ ਸਵੇਰੇ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਫਟ ਗਿਆ ਅਤੇ ਅਧਿਕਾਰੀਆਂ ਨੂੰ ਇਸ ਨੂੰ ਐਮਰਜੈਂਸੀ ਸਥਿਤੀ ‘ਚ ਉਤਾਰਨਾ ਪਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਜਹਾਜ਼ ਤੋਂ ਸੁਰੱਖਿਅਤ ਉਤਰ ਗਏ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਹਵਾਈ ਅੱਡੇ ਤੋਂ ਉਤਰਨ ਤੋਂ ਪਹਿਲਾਂ ਪਾਇਲਟ ਨੂੰ ਟਾਇਰ ਫਟਣ ਦਾ ਪਤਾ ਲੱਗਾ ਅਤੇ ਉਸ ਨੇ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਅਧਿਕਾਰੀਆਂ ਅਨੁਸਾਰ ਪਾਇਲਟ ਤੋਂ ਸੂਚਨਾ ਮਿਲਣ ‘ਤੇ ਅਜਿਹੀ ਸਥਿਤੀ ‘ਚ ਜਹਾਜ਼ ਨੂੰ ਉਤਾਰਨ ਲਈ ਤੈਅ ਮਾਪਦੰਡਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਐਮਰਜੈਂਸੀ ਸਥਿਤੀ ‘ਚ ਉਤਾਰਨ ਤੋਂ ਬਾਅਦ ਇਸ ਦਾ ਨਿਰੀਖਣ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਸ ਦਾ ਪਹੀਆ ਨੰਬਰ-2 ਨੁਕਸਾਨਿਆ ਮਿਲਿਆ, ਜਿਸ ਦੇ ਖੱਬੇ ਹਿੱਸੇ ਤੋਂ ਕਈ ਟੁਕੜੇ ਅੰਦਰ ਵੱਲੋਂ ਬਾਹਰ ਆ ਰਹੇ ਸਨ।