Friday, August 29, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsPM ਮੋਦੀ ਨੇ ਮਾਰੂਤੀ ਦੀ ਪਹਿਲੀ EV ਨੂੰ ਦਿਖਾਈ ਹਰੀ ਝੰਡੀ

PM ਮੋਦੀ ਨੇ ਮਾਰੂਤੀ ਦੀ ਪਹਿਲੀ EV ਨੂੰ ਦਿਖਾਈ ਹਰੀ ਝੰਡੀ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਹੰਸਲਪੁਰ ਨਿਰਮਾਣ ਪਲਾਂਟ ਤੋਂ ਮਾਰੂਤੀ ਸੁਜੁਕੀ ਦੇ ਪਹਿਲੇ ਇਲੈਕਟ੍ਰਿਕ ਵਾਹਨ ਈ-ਵਿਟਾਰਾ ਨੂੰ ਮੰਗਲਵਾਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਰਤ ‘ਚ ਬਣੀ ਮਾਰੂਤੀ ਈ-ਵਿਟਾਰਾ ਦਾ ਜਾਪਾਨ ਸਣੇ 100 ਤੋਂ ਵੱਧ ਦੇਸ਼ਾਂ ‘ਚ ਨਿਰਯਾਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸੁਜੁਕੀ, ਤੋਸ਼ਿਬਾ ਅਤੇ ਡੇਂਸੋ ਦੇ ਨਿਰਮਿਤ ਲਿਥੀਅਮ-ਆਯਨ ਬੈਟਰੀ ਨਿਰਮਾਣ ਪਲਾਂਟ ਦਾ ਵੀ ਉਦਘਾਟਨ ਕੀਤਾ, ਜੋ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨ ਬੈਟਰੀ ਉਤਪਾਦਨ ‘ਚ ਸਹਾਇਕ ਹੋਵੇਗਾ।

ਕਾਰ ਦੀ ਖ਼ਾਸੀਅਤ
ਇਸ ਕਾਰ ‘ਚ 49kWh ਦੇ 2 ਬੈਟਰੀ ਪੈਕ ਆਪਸ਼ਨ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਕਾਰ ਇਕ ਵਾਰ ਫੁੱਲ ਚਾਰਜ ‘ਤੇ 500 ਕਿਲੋਮੀਟਰ ਤੋਂ ਜ਼ਿਆਦਾ ਚੱਲੇਗੀ। ਇਲੈਕਟ੍ਰਿਕ ਐੱਸਯੂਵੀ ਦਾ ਪ੍ਰੋਡਕਸ਼ਨ ਫਰਵਰੀ 2025 ਤੋਂ ਸੁਜੁਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ ਦੇ ਪਲਾਂਟ ‘ਚ ਹੋ ਚੁੱਕਿਆ ਹੈ।

ਕੀਮਤ
ਮਾਰੂਤੀ ਈ-ਵਿਟਾਰਾ ਦੇ 49kWh ਬੈਟਰੀ ਪੈਕ ਵਾਲੇ ਬੇਸ ਮਾਡਲ ਦੀ ਕੀਮਤ 30 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਜਾ ਸਕਦੀ ਹੈ। ਉੱਥੇ ਹੀ ਹਾਈ ਪਾਵਰ ਵਾਲੀ ਮੋਟਰ ਨਾਲ 61kWh ਬੈਟਰੀ ਪੈਕ ਵਾਲੇ ਮਾਡਲ ਦੀ ਕੀਮਤ 25 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ।