ਨੈਸ਼ਨਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਵਿੱਚ 13,430 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੁਰਨੂਲ ‘ਚ ਆਯੋਜਿਤ ਇੱਕ ਰੈਲੀ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਆਂਧਰਾ ਪ੍ਰਦੇਸ਼ ਆਤਮ-ਸਨਮਾਨ ਅਤੇ ਸੱਭਿਆਚਾਰ ਦੀ ਧਰਤੀ ਹੈ। ਮੋਦੀ ਨੇ ਕੁਰਨੂਲ ਰੈਲੀ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼ ਵਿਗਿਆਨ ਅਤੇ ਨਵੀਨਤਾ ਦਾ ਕੇਂਦਰ ਵੀ ਹੈ। ਆਂਧਰਾ ਪ੍ਰਦੇਸ਼ ਕੋਲ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੇ ਰੂਪ ਵਿੱਚ ਦੂਰਦਰਸ਼ੀ ਲੀਡਰਸ਼ਿਪ ਹੈ।

