ਇੰਟਰਨੈਸ਼ਨਲ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਆਪਣੇ ਦੋ ਦਿਨਾਂ ਇਤਿਹਾਸਕ ਦੌਰੇ ‘ਤੇ ਇਜ਼ਰਾਈਲ ਪਹੁੰਚ ਗਏ ਹਨ। ਹਵਾਈ ਅੱਡੇ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਨਿੱਜੀ ਤੌਰ ‘ਤੇ ਮੌਜੂਦ ਰਹਿ ਕੇ PM ਮੋਦੀ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਇੱਕ-ਦੂਜੇ ਨੂੰ ਜੱਫੀ ਪਾ ਕੇ ਆਪਣੀ ਦੋਸਤੀ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ ‘ਤੇ ਰੈੱਡ ਕਾਰਪੇਟ ‘ਤੇ ਉਤਾਰਿਆ ਗਿਆ ਤੇ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 2017 ਤੋਂ ਬਾਅਦ PM ਮੋਦੀ ਦਾ ਇਹ ਦੂਜਾ ਇਜ਼ਰਾਈਲ ਦੌਰਾ ਹੈ। ਇਸ ਦੌਰੇ ਦੌਰਾਨ PM ਮੋਦੀ ਇਜ਼ਰਾਈਲ ਦੀ ਸੰਸਦ ‘ਨਸੈੱਟ’ (Knesset) ਨੂੰ ਸੰਬੋਧਨ ਕਰਨਗੇ। ਉਹ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਣਗੇ।

