ਨਵੀਂ ਦਿੱਲੀ- 18ਵੀਂ ਲੋਕ ਸਭਾ ਦੇ ਬਜਟ ਸੈਸ਼ਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਪਹਿਲਾ ਦਿਨ ਹੈ। ਸਵੇਰੇ 11 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਨੂੰ ਸੰਬੋਧਨ ਕਰੇਗੀ। ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕੋਨਾਮਿਕ ਸਰਵੇ ਪੇਸ਼ ਕਰੇਗੀ। ਬਜਟ ਸੈਸ਼ਨ ਤੋਂ ਪਹਿਲੇ ਮੀਡੀਆ ਨਾਲ ਗੱਲ ਕਰਦੇ ਹੋਏ ਪੀ.ਐੱਮ ਮੋਦੀ ਨੇ ਕਿਹਾ,”ਮਾਂ ਲਕਸ਼ਮੀ ਨੂੰ ਪ੍ਰਣਾਮ ਕਰਦਾ ਹਾਂ। ਅਜਿਹੇ ਮੌਕੇ ਸਦੀਆਂ ਤੋਂ ਸਾਡੇ ਇੱਥੇ ਮਾਂ ਲਕਸ਼ਮੀ ਦਾ ਨਮਨ ਕੀਤਾ ਜਾਂਦਾ ਹੈ। ਮਾਂ ਲਕਸ਼ਮੀ ਸਾਨੂੰ ਸਿੱਧੀ ਅਤੇ ਵਿਵੇਕ ਦਿੰਦੀ ਹੈ। ਤਰੱਕੀ ਅਤੇ ਕਲਿਆਣ ਵੀ ਦਿੰਦੀ ਹੈ। ਮੈਂ ਮਾਂ ਲਕਸ਼ਮੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਦੇਸ਼ ਦੇ ਹਰ ਗਰੀਬ ਅਤੇ ਮੱਧਮ ਵਰਗ ਭਾਈਚਾਰੇ ‘ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹੇ।
ਉਨ੍ਹਾਂ ਕਿਹਾ,”ਦੇਸ਼ ਦੀ ਜਨਤਾ ਨੇ ਮੈਨੂੰ ਤੀਜੀ ਵਾਰ ਇਹ ਜ਼ਿੰਮੇਵਾਰੀ ਦਿੱਤੀ ਹੈ ਅਤੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਨ ਬਜਟ ਹੈ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ 2047 ਯਾਨੀ ਆਜ਼ਾਦੀ ਦੇ 100 ਸਾਲ ਹੋਣਗੇ। ਵਿਕਸਿਤ ਭਾਰਤ ਦਾ ਸੰਕਲਪ ਇਹ ਬਜਟ ਇਕ ਨਵਾਂ ਵਿਸ਼ਵਾਸ ਪੈਦਾ ਕਰੇਗਾ। ਨਵੀਂ ਊਰਜਾ ਦੇਵੇਗਾ। ਆਜ਼ਾਦੀ ਦੇ 100 ਸਾਲ ‘ਤੇ ਦੇਸ਼ ਵਿਕਸਿਤ ਰਹੇਗਾ। 140 ਕਰੋੜ ਦੇਸ਼ ਵਾਸੀ ਆਪਣੀ ਸਮੂਹਿਕ ਕੋਸ਼ਿਸ਼ ਨਾਲ ਆਪਣੇ ਸੰਕਲਪ ਨੂੰ ਪੂਰਾ ਕਰਨਗੇ।” ਪੀ.ਐੱਮ. ਮੋਦੀ ਨੇ ਕਿਹਾ,”ਕਈ ਇਤਿਹਾਸਕ ਬਿੱਲਾਂ ‘ਤੇ ਇਸ ਸੈਸ਼ਨ ‘ਚ ਚਰਚਾ ਹੋਵੇਗੀ। ਕਈ ਮਹੱਤਵਪੂਰਨ ਫੈਸਲੇ ਹੋਣਗੇ। ਨਾਰੀ ਸ਼ਕਤੀ ਦੇ ਮਾਣ ਨੂੰ ਅਸੀਂ ਸਥਾਪਿਤ ਕਰਨਾ ਹੈ। ਅੱਜ ਦਾ ਨੌਜਵਾਨ 45-50 ਸਾਲ ਦਾ ਹੋਵੇਗਾ ਤਾਂ ਉਹ ਵਿਕਸਿਤ ਭਾਰਤ ਦਾ ਸਭ ਤੋਂ ਵੱਡਾ ਬੇਨਿਫਿਸ਼ਿਅਰੀ ਹੋਵੇਗੀ। ਨੌਜਵਾਨ ਪੀੜ੍ਹੀ ਲਈ ਬਹੁਤ ਵੱਡਾ ਤੋਹਫ਼ਾ ਬਣਨ ਵਾਲੀ ਹੈ। ਜੋ 1930 ‘ਚ 1942 ‘ਚ ਆਜ਼ਾਦੀ ਦੀ ਜੰਗ ‘ਚ ਜੁਟ ਗਏ ਸਨ। ਪੂਰੀ ਨੌਜਵਾਨ ਪੀੜ੍ਹੀ ਖਪ ਗਈ ਸੀ। 25 ਸਾਲ ਬਾਅਦ ਜੋ ਪੀੜ੍ਹੀ ਆਈ, ਉਸ ਦੇ ਫਲ ਉਸ ਨੂੰ ਮਿਲੇ