ਨਵੀਂ ਦਿੱਲੀ- ਦਿੱਲੀ ‘ਚ ਭਾਜਪਾ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ ‘ਐਕਸ’ ‘ਤੇ ਲਿਖਿਆ,”ਜਨਸ਼ਕਤੀ ਸਭ ਤੋਂ ਉੱਪਰ! ਵਿਕਾਸ ਜਿੱਤਿਆ, ਸੁਸ਼ਾਸਨ ਜਿੱਤਿਆ। ਦਿੱਲੀ ਦੇ ਆਪਣੇ ਸਾਰੇ ਭੈਣ-ਭਰਾਵਾਂ ਨੂੰ ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮੇਰਾ ਵੰਦਨ ਅਤੇ ਅਭਿਨੰਦਨ! ਤੁਸੀਂ ਜੋ ਭਰਪੂਰ ਆਸ਼ੀਰਵਾਦ ਅਤੇ ਪਿਆਰ ਦਿੱਤਾ ਹੈ, ਉਸ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਦਿੱਲੀ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਉੱਤਮ ਬਣਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ, ਇਹ ਸਾਡੀ ਗਾਰੰਟੀ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਯਕੀਨੀ ਕਰਾਂਗੇ ਕਿ ਵਿਕਸਿਤ ਭਾਰਤ ਦੇ ਨਿਰਮਾਣ ‘ਚ ਦਿੱਲੀ ਦੀ ਅਹਿਮ ਭੂਮਿਕਾ ਹੋਵੇ। ਮੈਨੂੰ ਭਾਜਪਾ ਦੇ ਆਪਣੇ ਸਾਰੇ ਵਰਕਰਾਂ ‘ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਇਸ ਬੰਪਰ ਜਨਾਦੇਸ਼ ਲਈ ਦਿਨ-ਰਾਤ ਇਕ ਕਰ ਦਿੱਤਾ। ਹੁਣ ਅਸੀਂ ਹੋਰ ਵੀ ਵੱਧ ਮਜ਼ਬੂਤੀ ਨਾਲ ਆਪਣੇ ਦਿੱਲੀ ਵਾਸੀਆਂ ਦੀ ਸੇਵਾ ‘ਚ ਸਮਰਪਿਤਾ ਰਹਾਂਗੇ।”