Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਅਗਨੀਕਾਂਡ ਦੇ ਪੀੜਤਾਂ ਲਈ PMO ਨੇ ਕੀਤਾ ਵੱਡਾ ਐਲਾਨ

ਅਗਨੀਕਾਂਡ ਦੇ ਪੀੜਤਾਂ ਲਈ PMO ਨੇ ਕੀਤਾ ਵੱਡਾ ਐਲਾਨ

ਨੈਸ਼ਨਲ – ਅੱਜ ਸਵੇਰੇ ਹੈਦਰਾਬਾਦ ਵਿਖੇ ਇਕ ਇਮਾਰਤ ‘ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 17 ਲੋਕਾਂ ਦੀ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਸੀ। ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਵੀ ਕੀਤਾ ਹੈ।
PMO ਵੱਲੋਂ ਜਾਰੀ ਕੀਤੀ ਗਈ ਇਕ ਪੋਸਟ ‘ਚ ਕਿਹਾ ਗਿਆ ਹੈ, ”ਤੇਲੰਗਾਨਾ ਦੇ ਹੈਦਰਾਬਾਦ ‘ਚ ਅੱਗ ਕਾਰਨ ਹੋਈ ਲੋਕਾਂ ਦੀ ਮੌਤ ਤੋਂ ਬੇਹੱਦ ਦੁਖੀ ਹਾਂ। ਆਪਣਿਆਂ ਨੂੰ ਗੁਆਉਣ ਵਾਲੇ ਲੋਕਾਂ ਨਾਲ ਮੇਰੀ ਸੰਵੇਦਨਾ। ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਉਨ੍ਹਾਂ ਅੱਗੇ ਕਿਹਾ, ”ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਿਲੀਫ਼ ਫੰਡ ‘ਚੋਂ 2-2 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਜ਼ਖ਼ਮੀਆਂ ਨੂੰ 50,000-50,000 ਰੁਪਏ ਦਿੱਤੇ ਜਾਣਗੇ।”
ਜ਼ਿਕਰਯੋਗ ਹੈ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਇਹ ਅੱਗ ਇਕ ਏਅਰ ਕੰਡੀਸ਼ਨਰ ਯੁਨਿਟ ‘ਚ ਸਾਪਰਕਿੰਗ ਕਾਰਨ ਲੱਗੀ ਸੀ, ਜਿਸ ਮਗਰੋਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਇਕ-ਇਕ ਕਰ ਕੇ 17 ਲੋਕਾਂ ਦੀ ਜਾਨ ਚਲੀ ਗਈ।