Saturday, January 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeDeshਪੀਐੱਮ ਦੀ ਨੀਤੀਆਂ ਨੇ ਅਰਥਚਾਰੇ ਨੂੰ ਕੀਤਾ ਠੱਪ- ਰਾਹੁਲ ਗਾਂਧੀ

ਪੀਐੱਮ ਦੀ ਨੀਤੀਆਂ ਨੇ ਅਰਥਚਾਰੇ ਨੂੰ ਕੀਤਾ ਠੱਪ- ਰਾਹੁਲ ਗਾਂਧੀ

 

ਕਾਂਗਰਸ ਨੇਤਾ ਰਾਹੁਲ ਗਾਂਧੀ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਨੂੰ ਪੰਜਾਬ ਦੇ ਨਵਾਂਸ਼ਹਿਰ ਪਹੁੰਚੇ। ਜਿੱਥੇ ਉਨ੍ਹਾਂ ਨੇ ਪਿੰਡ ਖਟਕੜ ਕਲਾਂ ਵਿੱਚ ਸੰਵਿਧਾਨ ਬਚਾਓ ਰੈਲ੍ਹੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਤਿੰਨ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਅਗਨੀਵੀਰ ਯੋਜਨਾ ਲਿਆ ਕੇ ਸਿਪਾਹੀਆਂ ਨੂੰ ਮਜ਼ਦੂਰ ਬਣਾ ਦਿੱਤਾ ਹੈ। ਇਹ ਯੋਜਨਾ ਤੁਹਾਨੂੰ 3 ਸਾਲਾਂ ਲਈ ਕੰਮ ਕਰਨ ਲਈ ਮਜਬੂਰ ਕਰੇਗੀ ਅਤੇ ਫਿਰ ਤੁਹਾਨੂੰ ਬਾਹਰ ਕੱਢ ਦੇਵੇਗੀ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਦੀਆਂ ਨੀਤੀਆਂ ਨੇ ਅਰਥਚਾਰੇ ਨੂੰ ਠੱਪ ਕਰ ਦਿੱਤਾ ਹੈ। ਜਿਹੜੇ ਛੋਟੇ ਕਾਰੋਬਾਰੀ, ਹੱਥੀਂ ਕੰਮ ਕਰਦੇ ਹਨ, ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਰੈਲ੍ਹੀ ਦੌਰਾਨ ਮਹਿਲਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਨਸ਼ਾ ਬੰਦ ਕਰਵਾ ਦੋ। ਇਸ ‘ਤੇ ਰਾਹੁਲ ਨੇ ਕਿਹਾ ਕਿ ਪੰਜਾਬ ‘ਚੋਂ ਨਸ਼ਾ ਸਿਰਫ ਕਾਂਗਰਸ ਹੀ ਖਤਮ ਕਰ ਸਕਦੀ ਹੈ, ਇਹ ਲੋਕ ਨਹੀਂ ਕਰ ਸਕਦੇ। ਅਸੀਂ ਬਹੁਤ ਜਲਦੀ ਨਸ਼ਾ ਖਤਮ ਕਰਾਂਗੇ।