Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜ਼ਹਿਰੀਲੀ ਕਫ ਸਿਰਪ ਨੇ ਲਈ ਇਕ ਹੋਰ ਜਾਨ, ਮੌਤਾਂ ਦਾ ਅੰਕੜਾ 27...

ਜ਼ਹਿਰੀਲੀ ਕਫ ਸਿਰਪ ਨੇ ਲਈ ਇਕ ਹੋਰ ਜਾਨ, ਮੌਤਾਂ ਦਾ ਅੰਕੜਾ 27 ਪਹੁੰਚਿਆ

 

ਬੈਤੂਲ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪਰਾਸੀਆ ‘ਚ ਸਾਹਮਣੇ ਆਏ ਕੋਲਡਰਿਫ ਕਫ ਸਿਰਪ ਕਾਂਡ ਨੇ ਇਕ ਵਾਰ ਮੁੜ ਪੂਰੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਫ ਸਿਰਪ ਪੀ ਕੇ ਬੀਮਾਰ ਹੋਏ ਬੈਤੂਲ ਜ਼ਿਲ੍ਹੇ ਦੇ ਟੀਕਾਬਰੀ ਪਿੰਡ ਵਾਸੀ 4 ਸਾਲਾ ਮਾਸੂਮ ਹਰਸ਼ ਨੇ ਐਤਵਾਰ ਰਾਤ ਨਾਗਪੁਰ ਏਮਜ਼ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਰਸ਼ ਪਿਛਲੇ 4 ਮਹੀਨਿਆਂ ਤੋਂ ਆਈਸੀਯੂ ‘ਚ ਦਾਖ਼ਲ ਸੀ ਅਤੇ ਕੋਮਾ ‘ਚ ਸੀ। ਉਸ ਦੀ ਮੌਤ ਦੇ ਨਾਲ ਹੀ ਇਸ ਜ਼ਹਿਰੀਲੀ ਦਵਾਈ ਕਾਂਡ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ।

 

ਹਰਸ਼ ਦੀ ਹਾਲਤ ਸ਼ੁਰੂਆਤ ਤੋਂ ਹੀ ਬੇਹੱਦ ਨਾਜ਼ੁਕ ਸੀ। ਪੋਸਟਮਾਰਟਮ ਤੋਂ ਬਾਅਦ ਸੋਮਵਾਰ ਨੂੰ ਉਸ ਦੀ ਲਾਸ਼ ਪਿੰਡ ਲਿਆਂਦੀ ਗਈ, ਜਿੱਥੇ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ। ਹਰਸ਼ ਦੇ ਪਿਤਾ ਗੋਕੁਲ ਕਿਸਾਨ ਹਨ। 2 ਬੇਟਿਆਂ ‘ਚ ਹਰਸ਼ ਵੱਡਾ ਸੀ। ਆਮਲਾ ਐੱਸਡੀਐੱਮ ਸ਼ੈਲੇਂਦਰ ਬਡੋਨੀਆ ਨੇ ਹਰਸ਼ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੋਲਡਰਿਫ ਕਫ ਸਿਰਪ ਪੀਣ ਨਾਲ ਗੰਭੀਰ ਰੂਪ ਨਾਲ ਬੀਮਾਰ ਹੋਏ ਬੱਚਿਆਂ ‘ਚ ਵੀ ਉਹ ਵੀ ਸ਼ਾਮਲ ਸੀ।