ਜਲੰਧਰ : ਬੀਤੇ ਦਿਨੀਂ ਡਿਟੇਨ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਸ ਵੱਲੋਂ ਜਲੰਧਰ ਲਿਆਂਦਾ ਗਿਆ। ਬੀਤੀ ਰਾਤ ਉਨ੍ਹਾਂ ਨੂੰ ਜਲੰਧਰ ਦੇ ਪਿਮਸ ਹਸਪਤਾਲ ਲਿਆਂਦਾ ਗਿਆ ਸੀ। ਅੱਜ ਤੜਕਸਾਰ ਉਨ੍ਹਾਂ ਨੂੰ ਭਾਰੀ ਪੁਲਸ ਫ਼ੋਰਸ ਦੇ ਨਾਲ ਪਿਮਸ ਤੋਂ ਵੀ ਰਵਾਨਾ ਕਰ ਦਿੱਤਾ ਗਿਆ ਹੈ। ਹੁਣ ਪੁਲਸ ਉਨ੍ਹਾਂ ਨੂੰ ਜਲੰਧਰ ਕੈਂਟ ਵੱਲ ਲੈ ਕੇ ਗਈ ਹੈ।
ਜਾਣਕਾਰੀ ਮੁਤਾਬਕ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਕੈਂਟ ਸਥਿਤ PWD ਗੈਸਟ ਹਾਊਸ ਵਿਚ ਸ਼ਿਫਟ ਕੀਤਾ ਗਿਆ ਹੈ। ਜਲੰਧਰ ਕੈਂਟ ਦੇ ਗੇਟ ‘ਤੇ ਵੀ ਭਾਰੀ ਪੁਲਸ ਫ਼ੋਰਸ ਤਾਇਨਾਤ ਹੈ। ਇੱਥੋਂ ਤਕ ਕਿ ਮੀਡੀਆ ਨੂੰ ਵੀ ਜਲੰਧਰ ਕੈਂਟ ਦੇ ਗੇਟ ‘ਤੇ ਹੀ ਰੋਕ ਲਿਆ ਗਿਆ। ਕੈਂਟ ਵਿਚ ਦਾਖਲ ਹੋਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਚੈਕਿੰਗ ਮਗਰੋਂ ਹੀ ਅੰਦਰ ਭੇਜਿਆ ਜਾ ਰਿਹਾ ਹੈ।