Tuesday, March 25, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਨਸ਼ੇ ਦਾ ਧੰਦਾ ਕਰਨ ਵਾਲੀ 'ਪੁਲਸ ਮੁਲਾਜ਼ਮ' ਕਾਬੂ, ਵੱਡੀ ਮਾਤਰਾ 'ਚ ਨਸ਼ਾ...

ਨਸ਼ੇ ਦਾ ਧੰਦਾ ਕਰਨ ਵਾਲੀ ‘ਪੁਲਸ ਮੁਲਾਜ਼ਮ’ ਕਾਬੂ, ਵੱਡੀ ਮਾਤਰਾ ‘ਚ ਨਸ਼ਾ ਵੀ ਬਰਾਮਦ

 

 

ਅੰਮ੍ਰਿਤਸਰ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਸ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਅੰਮ੍ਰਿਤਸਰ ਕਮਿਸ਼ਨਰ ਰੇਟ ਅਧੀਨ ਆਉਂਦੀ ਸੀਆਈਏ ਸਟਾਫ਼ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਸ ਨੇ ਪੰਜ ਕਿਲੋ 200 ਗਰਾਮ ਹੈਰੋਇਨ ਦੀ ਖੇਪ ਸਮੇਤ ਚਾਰ ਲੋਕਾਂ ‘ਤੇ ਮਾਮਲਾ ਦਰਜ ਕੀਤਾ।

ਇਸ ਸਬੰਧੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਨੇ ਛੇਹਾਰਟਾ ਵਿਖੇ ਰੇਡ ਕਰਕੇ ਇੱਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਨਸ਼ੇ ਦਾ ਧੰਦਾ ਕਰਦੇ ਸਨ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਮਨਦੀਪ ਕੌਰ, ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਦੇ ਰੂਪ ਵਿੱਚ ਹੋਈ ਹੈ ਅਤੇ ਇੱਕ ਆਰੋਪੀ ਦੀ ਪਹਿਚਾਨ ਹਜੇ ਗੁਪਤ ਰੱਖੀ ਗਈ ਹੈ।

ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਮਨਦੀਪ ਕੌਰ ਆਪਣੇ ਆਸ਼ਿਕ ਨਾਲ ਮਿਲ ਕੇ ਨਸ਼ੇ ਦਾ ਧੰਦਾ ਕਰਦੀ ਸੀ ਜਿਸ ਵਿੱਚ ਉਸਨੇ ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਨੂੰ ਸ਼ਾਮਿਲ ਕੀਤਾ ਹੋਇਆ ਸੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਨਦੀਪ ਕੌਰ ਪੁਲਸ ਦੀ ਵਰਦੀ ਦਾ ਇਸਤੇਮਾਲ ਕਰ ਕੇ ਪੁਲਸ ਵਰਦੀ ‘ਚ ਹੀ ਨਸ਼ੇ ਦੀ ਖੇਪ ਇਧਰ ਉਧਰ ਕਰਨ ਦੇ ਵਿੱਚ ਕੰਮ ਕਰਦੀ ਸੀ। ਜਦੋਂ ਪੁਲਸ ਨੂੰ ਇਸ ਤੇ ਸ਼ੱਕ ਹੋਇਆ ਤੇ ਪੁਲਸ ਨੇ ਮਨਦੀਪ ਕੌਰ ‘ਤੇ ਸ਼ਿਕੰਜਾ ਕਸਿਆ ਤੇ ਉਸਦੇ ਨਾਲ ਬਾਕੀ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ।