ਅਬੋਹਰ : ਅਬੋਹਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਤਲਕਾਂਡ ਦੇ 2 ਮੁਲਜ਼ਮਾਂ ਦੀ ਪੁਲਸ ਐਨਕਾਊਂਟਰ ਦੌਰਾਨ ਮੌਤ ਹੋ ਗਈ ਹੈ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਵਲੋਂ ਇਹ ਐਨਕਾਊਂਟਰ ਪੰਜ ਪੀਰ ਇਲਾਕੇ ਨੇੜੇ ਕੀਤਾ ਗਿਆ ਹੈ।
ਦੱਸ ਦੇਈਏ ਕਿ ਜਿੱਥੇ ਪੁਲਸ ਨੇ ਬੀਤੇ ਦਿਨ ਅਬੋਹਰ ਤੋਂ ਹੀ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਉੱਥੇ ਹੀ ਅੱਜ ਪੁਲਸ ਨੇ ਪਟਿਆਲਾ ਵਿਖੇ ਕਾਰੋਬਾਰੀ ਤੱਕ ਸ਼ੂਟਰਾਂ ਨੂੰ ਪਹੁੰਚਾਉਣ ਵਾਲੇ ਇਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਅਬੋਹਰ ਲਿਆਂਦਾ ਜਾ ਰਿਹਾ ਸੀ।