ਲੁਧਿਆਣਾ ਵੀਰਵਾਰ ਦੇਰ ਸ਼ਾਮ ਸੀ.ਆਈ.ਏ.-1 ਦੀ ਟੀਮ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਇਕ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 5 ਕਿਲੋ ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਸਲੇਮ ਟਾਬਰੀ ’ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਕਮਲਪ੍ਰੀਤ ਸਿੰਘ ਉਰਫ ਮਿੰਟੂ ਵਾਸੀ ਅਸ਼ੋਕ ਨਗਰ ਬੀ. ਨੇੜੇ ਖਜੂਰ ਚੌਕ ਵਜੋਂ ਕੀਤੀ ਹੈ।ਪੁਲਸ ਅਨੁਸਾਰ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਇਲਾਕੇ ’ਚ ਹੈਰੋਇਨ ਦਾ ਗੋਰਖਧੰਦਾ ਕਰ ਰਿਹਾ ਹੈ ਅਤੇ ਮੁਲਜ਼ਮ ਵੱਡੀ ਮਾਤਰਾ ’ਚ ਖੇਪ ਲੈ ਕੇ ਆਇਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਬਾਅਦ ’ਚ ਜਦੋਂ ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਛਾਪਾ ਮਾਰਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਮਿਲਿਆ। ਪੁਲਸ ਨੇ ਘਰ ’ਚ ਦਾਖਲ ਹੋ ਕੇ ਕਾਰਵਾਈ ਨੂੰ ਅੰਜਾਮ ਦਿੱਤਾ।