Sunday, January 12, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਔਰਤਾਂ ਦੀ ਸੁਰੱਖਿਆ ਲਈ ਪੁਲਸ ਦੀ ਨਵੀਂ ਪਹਿਲ

ਔਰਤਾਂ ਦੀ ਸੁਰੱਖਿਆ ਲਈ ਪੁਲਸ ਦੀ ਨਵੀਂ ਪਹਿਲ

 

ਗੁਰੂਗ੍ਰਾਮ- ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬੇਹੱਦ ਗੰਭੀਰ ਮੁੱਦਾ ਹੈ। ਘਰ ਤੋਂ ਬਾਹਰ ਜਾਣ ਸਮੇਂ ਵੀ ਔਰਤਾਂ ਦੀ ਸੁਰੱਖਿਆ ਯਕੀਨੀ ਜ਼ਰੂਰੀ ਹੈ, ਤਾਂ ਜੋ ਉਨ੍ਹਾਂ ਨਾਲ ਹੋਣ ਵਾਲੇ ਅਪਰਾਧਾਂ ‘ਤੇ ਨਕੇਲ ਕੱਸੀ ਜਾ ਸਕੇ। ਇਸੇ ਤਹਿਤ ਹਰਿਆਣਾ ਪੁਲਸ ਨੇ ਆਪਣੀ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਦੇ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਇਕੱਲੀਆਂ ਯਾਤਰਾ ਕਰ ਰਹੀਆਂ ਔਰਤਾਂ ਰਾਤ ਦੇ ਸਮੇਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਸ ਨਾਲ ਸੰਪਰਕ ‘ਚ ਰਹਿ ਸਕਦੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੇਵਾ ਦਾ ਲਾਭ ਲੈਣ ਲਈ ਔਰਤਾਂ ਹੁਣ ‘112’ ਡਾਇਲ ਕਰ ਸਕਦੀਆਂ ਹਨ ਅਤੇ ਪੁਲਸ ਕੰਟਰੋਲ ਰੂਮ ਨਾਲ WhatsApp ‘ਤੇ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰ ਸਕਦੀਆਂ ਹਨ।

ਅਧਿਕਾਰੀ ਨੇ ਦੱਸਿਆ ਔਰਤਾਂ ਕੋਲ ਆਪਣੀ ਮੰਜ਼ਿਲ ਤੱਕ ਪਹੁੰਚਣ ਤੱਕ ਪੁਲਸ ਨਾਲ ਗੱਲਬਾਤ ਦਾ ਵੀ ਬਦਲ ਹੋਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰਡ ਕਰਨ ਲਈ ਔਰਤਾਂ ‘112’ ‘ਤੇ ਕਾਲ ਕਰ ਸਕਦੀਆਂ ਹਨ ਅਤੇ ਨਾਮ, ਮੋਬਾਈਲ ਨੰਬਰ, ਰਵਾਨਗੀ ਅਤੇ ਪਹੁੰਚਣ ਦੇ ਸਥਾਨਾਂ ਅਤੇ ਸੰਭਾਵਿਤ ਯਾਤਰਾ ਦੇ ਸਮੇਂ ਸਮੇਤ ਆਪਣੀ ਯਾਤਰਾ ਦੇ ਵੇਰਵੇ ਸਾਂਝੇ ਕਰ ਸਕਦੀਆਂ ਹਨ। ਹਰਿਆਣਾ ਡਾਇਲ ‘112’ ਟੀਮ ਔਰਤ ਦੇ ਸਥਾਨ ਨੂੰ ‘ਟਰੈਕ’ ਕਰੇਗੀ ਅਤੇ ਜਦੋਂ ਤੱਕ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਜਾਂਦੀ ਉਦੋਂ ਤੱਕ ਉਸ ਦੇ ਸੰਪਰਕ ‘ਚ ਰਹੇਗੀ