Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਸਪੀਕਰ...

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਸਪੀਕਰ ਨੂੰ ਚਿੱਠੀ

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਪੱਤਰ ਲਿਖ ਕੇ ਸਦਨ ਦੀ ਸੰਵਿਧਾਨਕ ਮਰਿਆਦਾ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਬਾਜਵਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਨਿਯਮਤ ਸੈਸ਼ਨਾਂ ਦੀ ਥਾਂ ‘ਤੇ ਲਿਆਂਦੇ ਜਾ ਰਹੇ ‘ਵਿਸ਼ੇਸ਼ ਸੈਸ਼ਨਾਂ’ ਨੇ ਵਿਧਾਨ ਸਭਾ ਨੂੰ ਸਿਰਫ਼ ਇਕ ਪੀ.ਆਰ. ਪਲੇਟਫਾਰਮ ਬਣਾ ਕੇ ਰੱਖ ਦਿੱਤਾ ਹੈ।

ਬਾਜਵਾ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਰੁਟੀਨ ਦੇ ਪਤਝੜ ਅਤੇ ਸਰਦ ਰੁੱਤ ਸੈਸ਼ਨਾਂ ਦੀ ਬਜਾਏ ਚੋਣਵੇਂ ਵਿਸ਼ੇਸ਼ ਸੈਸ਼ਨ ਲਿਆਉਣ ਨਾਲ ਵਿਧਾਨ ਸਭਾ ਖੋਖਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਅਤੇ ਜ਼ੀਰੋ ਕਾਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ, ਸਦਨ ਦੀਆਂ ਬੈਠਕਾਂ ਵਿਚ ਕਟੌਤੀ ਕਰਨ ਨਾਲ ਜਨਤਾ ਦੀਆਂ ਸ਼ਿਕਾਇਤਾਂ ਦਬ ਜਾਂਦੀਆਂ ਹਨ ਅਤੇ ਸਾਰੀ ਸ਼ਕਤੀ ਕਾਰਜਪਾਲਿਕਾ ਦੇ ਹੱਥਾਂ ਵਿਚ ਸਿਮਟ ਜਾਂਦੀ ਹੈ।