ਚੰਡੀਗੜ੍ਹ : ਚੰਡੀਗੜ੍ਹ ਨੇ ਇਕ ਵਾਰ ਫਿਰ ਸਵੱਛ ਭਾਰਤ ਮਿਸ਼ਨ ਤਹਿਤ ਆਯੋਜਿਤ ਸਵੱਛ ਸਰਵੇਖਣ-2024 ਦੀ ਰੈਂਕਿੰਗ ‘ਚ ਸਫ਼ਾਈ ਦੇ ਖੇਤਰ ‘ਚ ਆਪਣੀ ਉੱਤਮਤਾ ਸਾਬਿਤ ਕੀਤੀ ਹੈ। ਇਸ ਸਰਵੇਖਣ ਦੌਰਾਨ 3 ਤੋਂ 10 ਲੱਖ ਆਬਾਦੀ ਸ਼੍ਰੇਣੀ ‘ਚ ਚੰਡੀਗੜ੍ਹ ਸ਼ਹਿਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਹਿਰ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਪੁਰਸਕਾਰ ਭੇਂਟ ਕੀਤਾ ਹੈ।
ਇਹ ਪ੍ਰਾਪਤੀ ਸ਼ਹਿਰ ਦੀ ਲਗਾਤਾਰ ਸ਼ਾਨਦਾਰ ਸਫ਼ਾਈ ਪ੍ਰਣਾਲੀ ਅਤੇ ਟਿਕਾਊ ਸ਼ਹਿਰੀ ਸਫ਼ਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਤੋਂ ਪਹਿਲਾਂ ਜਦੋਂ ਸਵੱਛਤਾ ਰੈਂਕਿੰਗ ਦੀ ਪਹਿਲੀ ਲਿਸਟੀ ਜਾਰੀ ਹੋਈ ਸੀ, ਉਦੋਂ ਵੀ ਚੰਡੀਗੜ੍ਹ ਨੂੰ ਦੂਜਾ ਸਥਾਨ ਮਿਲਿਆ ਸੀ। ਸਾਲ 2016 ‘ਚ ਚੰਡੀਗੜ੍ਹ ਨੂੰ 73 ਸ਼ਹਿਰਾਂ ‘ਚੋਂ ਦੂਜਾ ਸਥਾਨ ਮਿਲਿਆ ਸੀ।