ਨੈਸ਼ਨਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ‘ਚ 7,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਰੇਲ, ਮੱਛੀ ਪਾਲਣ ਅਤੇ ਹੋਰ ਖੇਤਰਾਂ ਨਾਲ ਸਬੰਧਤ ਹਨ। ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕਈ ਕੇਂਦਰੀ ਮੰਤਰੀ ਤੇ ਹੋਰ ਪਤਵੰਤੇ ਇਸ ਮੌਕੇ ‘ਤੇ ਮੌਜੂਦ ਸਨ।
ਭਵਿੱਖ ਲਈ ਤਿਆਰ ਰੇਲਵੇ ਨੈੱਟਵਰਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਰਾਜੇਂਦਰ ਨਗਰ (ਪਟਨਾ) ਤੇ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਅਤੇ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਅਤੇ ਲਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਅਤੇ ਲਖਨਊ (ਗੋਮਤੀ ਨਗਰ) ਵਾਇਆ ਭਾਗਲਪੁਰ ਵਿਚਕਾਰ ਚਾਰ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਕਈ ਰੇਲ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ‘ਚ ਸਮਸਤੀਪੁਰ-ਬਛਵਾੜਾ ਸੈਕਸ਼ਨ ‘ਚ ਆਟੋਮੈਟਿਕ ਸਿਗਨਲਿੰਗ ਸ਼ਾਮਲ ਹੈ ਜੋ ਕੁਸ਼ਲ ਰੇਲ ਸੇਵਾਵਾਂ ਨੂੰ ਸਮਰੱਥ ਬਣਾਏਗੀ, ਦਰਭੰਗਾ-ਥਲਵਾੜਾ ਅਤੇ ਸਮਸਤੀਪੁਰ-ਰਾਮਭਦਰਪੁਰ ਰੇਲ ਲਾਈਨਾਂ ਨੂੰ ਦੋਹਰਾ ਕਰਨਾ, ਜੋ ਕਿ 580 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, 7,200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
Latest Articel
ਕਈ ਸੂਬਿਆਂ ਦੀ ਪੁਲਸ ਲਈ ਸਿਰ ਦਰਦ ਬਣਿਆ ਖ਼ਤਰਨਾਕ ਗੈਂਗਸਟਰ ਦੋਰਾਹਾ ‘ਚ ਗ੍ਰਿਫ਼ਤਾਰ
ਦੋਰਾਹਾ : ਦੋਰਾਹਾ ਪੁਲਸ ਨੇ ਦੋਰਾਹਾ ਇਲਾਕੇ 'ਚ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਮੰਨੇ ਜਾਂਦੇ ਗੈਂਗਸਟਰ ਰਾਜਵੀਰ ਸਿੰਘ ਉਰਫ਼...
ਪੰਜਾਬ ‘ਚ ED ਦਾ ਵੱਡਾ ਐਕਸ਼ਨ, ਚੰਡੀਗੜ੍ਹ, ਲੁਧਿਆਣਾ ਤੇ ਬਰਨਾਲਾ ‘ਚ ਕਰ ‘ਤੀ ਰੇਡ
ਚੰਡੀਗੜ੍ਹ/ਲੁਧਿਆਣਾ/ਬਰਨਾਲਾ - ਨਸ਼ਾ ਛੁਡਾਊ ਕੇਂਦਰਾਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵੱਲੋਂ ਪੰਜਾਬ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਨਸ਼ਾ ਛੁਡਾਊ ਕੇਂਦਰਾਂ...
ਕੈਨੇਡਾ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਜ਼ਾ3-3 ਸਾਲ ਦੀ ਸਜ਼ਾ ,ਸਜ਼ਾ ਪੂਰੀ ਹੋਣ ਤੋਂ...
ਇੰਟਰਨੈਸ਼ਨਲ- ਕੈਨੇਡਾ ਆਏ ਦੋ ਪੰਜਾਬੀ ਨੌਜਵਾਨਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਦੋਂ ਉਨ੍ਹਾਂ ਦੀ ਸਜ਼ਾ ਖ਼ਤਮ ਹੋ...
ਬਿਹਾਰ ਤੇ ਬੰਗਾਲ ਦੇ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਮੋਤੀਹਾਰੀ ‘ਚ ਪ੍ਰੋਗਰਾਮ ਸਥਾਨ ‘ਤੇ...
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਦੇ ਮੋਤੀਹਾਰੀ 'ਚ ਆਪਣੇ ਪ੍ਰੋਗਰਾਮ ਸਥਾਨ 'ਤੇ ਖੁੱਲ੍ਹੇ ਵਾਹਨ ਵਿੱਚ...
ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ
ਮੋਹਾਲੀ/ਖਰੜ : ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡੇ ਝਟਕਾ ਲੱਗਦਾ ਹੈ। ਪਾਰਟੀ ਦੇ ਸੀਨੀਅਰ ਆਗੂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਅਸਤੀਫਾ ਦੇ ਦਿੱਤਾ ਹੈ।...