ਅਬੋਹਰ : ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਸ਼ਨੀਵਾਰ ਨੂੰ ਕੱਢੀ ਗਈ। ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਦਾ ਅਬੋਹਰ ‘ਚ ਨਿਕਲਿਆ ਹੈ ਕਰੋੜਪਤੀ ਬਣਨ ਵਾਲੇ ਸ਼ਖ਼ਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਹ ਅਜੇ ਤੱਕ ਗਾਇਬ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਨਿਰੰਕਾਰੀ ਭਵਨ ਰੋਡ ਸਥਿਤ ਵਿਪਨ ਲਾਟਰੀ ਸਟਾਕਿਸਟ ਦੇ ਸੇਲਜ਼ਮੈਨ ਸੁਨੀਲ ਵਲੋਂ ਇਹ ਲਾਟਰੀ ਦੀ ਟਿਕਟ ਵੇਚੀ ਗਈ, ਜਿਸ ‘ਤੇ ਇਹ ਇਨਾਮ ਨਿਕਲਿਆ ਹੈ।
ਸੁਨੀਲ ਨੇ ਦੱਸਿਆ ਕਿ ਉਹ ਪਿੰਡ ਦੋਦਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਹ ਲਾਟਰੀ ਟਿਕਟ ਕਰੀਬ 20 ਦਿਨ ਪਹਿਲਾਂ ਵੇਚੀ ਸੀ, ਜਿਸ ਦਾ ਨੰਬਰ 545595 ਹੈ। ਇਸ ‘ਤੇ ਪਹਿਲਾ ਇਨਾਮ ਡੇਢ ਕਰੋੜ ਦਾ ਨਿਕਲਿਆ ਹੈ। ਲਾਟਰੀ ਟਿਕਟ ਦੇ ਜੇਤੂ ਦਾ ਨਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਪਤਾ ਲੱਗਿਆ ਕਿ ਲਾਟਰੀ ਦਾ ਪਹਿਲਾ ਇਨਾਮ ਉਸ ਵਲੋਂ ਵੇਚੀ ਗਈ ਲਾਟਰੀ ਟਿਕਟ ‘ਤੇ ਨਿਕਲਿਆ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਉਸ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ ਅਤੇ ਦੂਜਾ ਉਸ ਦੇ ਸ਼ਹਿਰ ‘ਚ ਇਹ ਇਨਾਮ ਨਿਕਲਣਾ ਮਾਣ ਵਾਲੀ ਗੱਲ ਹੈ। ਉਸ ਨੇ ਦੱਸਿਆ ਕਿ ਲਾਟਰੀ ਦੇ ਜੇਤੂ ਦੀ ਭਾਲ ਕੀਤੀ ਜਾ ਰਹੀ ਹੈ। ਜੇਕਰ ਕਿਸੇ ਕੋਲ ਇਹ ਟਿਕਟ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।