Thursday, January 9, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਦੋ ਨਸ਼ਾ ਸਮੱਗਲਰਾਂ ਦੀ 1 ਕਰੋੜ 54 ਲੱਖ 54 ਹਜ਼ਾਰ ਦੀ ਪ੍ਰਾਪਰਟੀ...

ਦੋ ਨਸ਼ਾ ਸਮੱਗਲਰਾਂ ਦੀ 1 ਕਰੋੜ 54 ਲੱਖ 54 ਹਜ਼ਾਰ ਦੀ ਪ੍ਰਾਪਰਟੀ ਸੀਜ਼

ਮੋਗਾ  – ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਗਈ ਹੈ। ਉਕਤ ਮੁਹਿੰਮ ਦੇ ਤਹਿਤ ਅੱਜ ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਰਾਣੀ ਨੇ ਹੋਰਨਾਂ ਪੁਲਸ ਮੁਲਾਜ਼ਮਾਂ ਦੇ ਨਾਲ ਪਿੰਡ ਦੋਲੇਵਾਲਾ ਵਿਚ ਜਾ ਕੇ ਗੁਰਦੇਵ ਸਿੰਘ ਉਰਫ ਲਾਡੀ ਅਤੇ ਹਰਜਿੰਦਰ ਸਿੰਘ ਉਰਫ ਸੁਖਚੈਨ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਦੀ 1 ਕਰੋੜ 54 ਲੱਖ 54 ਹਜ਼ਾਰ ਰੁਪਏ ਮੁੱਲ ਦੀ ਪ੍ਰਾਪਰਟੀ ਸੀਜ਼ ਕਰਦਿਆਂ ਉਨ੍ਹਾਂ ਦੇ ਘਰਾਂ ਦੇ ਬਾਹਰ ਪੋਸਰਟ ਚਿਪਕਾਏ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰਾਪਰਟੀ ਗੈਰ ਕਾਨੂੰਨੀ ਤਰੀਕੇ ਨਾਲ ਖਰੀਦ ਕਰ ਕੇ ਬਣਾਈ ਗਈ ਸੀ। ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਸੀ, ਜਿਨ੍ਹਾਂ ਦੇ ਆਦੇਸ਼ ’ਤੇ ਕਥਿਤ ਸਮੱਗਲਰਾਂ ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ, ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਹਨ, ਉਨ੍ਹਾਂ ਕਿਹਾ ਕਿ ਹੋਰ ਸਮੱਗਲਰਾਂ ਦੀ ਜ਼ਾਇਦਾਦ ਵੀ ਫਰੀਜ਼ ਕਰਨ ਲਈ ਲਿਖ ਕੇ ਭੇਜਿਆ ਗਿਆ ਹੈ।