ਫਿਰੋਜ਼ਪੁਰ : ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਦੌਰਾਨ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਤਨਿਸ਼ਕਾ ਚੋਪੜਾ ਬਾਜ਼ੀ ਮਾਰ ਗਈ ਹੈ। ਤਨਿਸ਼ਕਾ ਚੋਪੜਾ ਨੇ ਪੰਜਾਬ ਸੂਬੇ ‘ਚ ਪਹਿਲਾ ਰੈਂਕ ਅਤੇ ਆਲ ਇੰਡੀਆ ਪੱਧਰ ‘ਤੇ ਦੂਜਾ ਰੈਂਕ ਹਾਸਲ ਕੀਤਾ ਹੈ।
ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਤਨਿਸ਼ਕਾ ਚੋਪੜਾ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ। ਉਸ ਦੇ 4 ਸਬਜੈਕਟਾਂ ‘ਚੋਂ 100 ‘ਚੋਂ 100 ਅਤੇ ਇਕ ਸਬਜੈਕਟ ‘ਚ 100 ‘ਚੋਂ 99 ਨੰਬਰ ਆਏ ਹਨ।
ਉਸ ਨੇ ਕੁੱਲ 500 ਨੰਬਰਾਂ ‘ਚੋਂ 499 ਅੰਕ ਹਾਸਲ ਕੀਤੇ ਹਨ। ਸਕੂਲ ਪ੍ਰਿੰਸੀਪਲ ਨੇ ਤਨਿਸ਼ਕਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ।