Tuesday, March 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬ ਸਰਕਾਰ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼

ਪੰਜਾਬ ਸਰਕਾਰ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼

 

ਦੌਰਾਗਲਾ/ਬਮਿਆਲ – ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਪਿੰਡਾਂ ‘ਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਬਿਜਲੀ ਘੱਟ ਆਉਣਾ, ਬਕਸੇ ਟੁੱਟੇ ਹੋਏ ਹਨ, ਘੱਟ ਵੋਲਟੇਜ਼ ਸਬੰਧੀ ਸਮੱਸਿਆਵਾਂ ਆ ਰਹੀਆਂ ਹਨ। ਇਸ ਦੌਰਾਨ ਕਟਾਰੂਚੱਕ ਨੇ ਅੱਜ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਕਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਨਿਬੇੜਾ ਖ਼ੁਦ ਬਿਜਲੀ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਕਰਨ।

ਇਸ ਮੀਟਿੰਗ ‘ਚ ਪਿੰਡਾਂ ‘ਚ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਢਿੱਲੀਆਂ ਬਿਜਲੀ ਦੀਆਂ ਤਾਰਾਂ, ਗ਼ਲਤ ਸਥਾਨਾਂ ‘ਤੇ ਲੱਗੇ ਟਰਾਂਸਫਾਰਮਰ, ਘੱਟ ਸਮਰੱਥਾ ਵਾਲੇ ਟਰਾਂਸਫਾਰਮਰਾਂ ਨਾਲ ਘੱਟ ਵੋਲਟੇਜ਼ ਦੀ ਸਮੱਸਿਆ ਟਰਾਂਸਫਾਰਮਰ ਸਥਾਪਤ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ, ਟੁੱਟੇ ਹੋਏ ਮੀਟਰ ਬਾਕਸ ਆਦਿ ਸਮੱਸਿਆਵਾਂ ‘ਤੇ ਵਿਚਾਰ ਚਰਚਾ ਹੋਈ। ਮੰਤਰੀ ਨੇ ਹਰੇਕ ਸਮੱਸਿਆ ਦਾ ਸਮੇਂ ਸਿਰ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ। ਕੁੱਝ ਪਿੰਡਾਂ ਅੰਦਰ ਲੋਕਾਂ ਦੇ ਘਰਾਂ ‘ਚੋਂ ਬਿਜਲੀ ਦੀਆਂ ਨਿਕਲ ਰਹੀਆਂ ਤਾਰਾਂ ਨੀਵੀਆਂ ਹੋਣ ਕਾਰਨ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਮੰਤਰੀ ਨੇ ਪਿੰਡਾਂ ਅੰਦਰ ਇਨ੍ਹਾਂ ਤਾਰਾਂ ਨੂੰ ਸ਼ਿਫਟ ਕਰਨ ਲਈ ਆਪਣੇ ਕੋਟੇ ‘ਚੋਂ ਕਰੀਬ 10 ਲੱਖ ਰੁਪਏ ਦੀ ਰਕਮ ਪਾਵਰਕਾਮ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਜਲਦੀ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਨਿਜਾਤ ਦਿੱਤੀ ਜਾਵੇ।

ਇਸ ਮੌਕੇ ਪਾਵਰਕਾਮ ਦੇ ਐਕਸੀਅਨ ਜਸਵਿੰਦਰ ਸਿੰਘ, ਚੇਅਰਮੈਨ ਠਾਕੁਰ ਮਨੋਹਰ ਸਿੰਘ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸਕੱਤਰ ਸੌਰਭਬਹਿਲ, ਭੁਪਿੰਦਰ ਸਿੰਘ ਮੁੰਨਾ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਜੰਗ ਬਹਾਦੁਰ, ਖੁਸ਼ਬੀਰ ਕਾਟਲ, ਸੁਰਿੰਦਰ ਸ਼ਾਹ, ਸੋਹਣ ਲਾਲ, ਬਲਜਿੰਦਰ ਕੌਰ, ਕੁਲਦੀਪ ਪਟਵਾ ਆਦਿ ਹਾਜ਼ਰ ਸਨ।