ਚੰਡੀਗੜ੍ਹ : ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਕਾਫ਼ੀ ਸਖ਼ਤ ਦਿਖਾਈ ਦੇ ਰਹੀ ਹੈ। ਹੁਣ ਸੂਬਾ ਸਰਕਾਰ ਵਲੋਂ ‘ਨਸ਼ਾ ਮੁਕਤੀ ਯਾਤਰਾ’ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਸੂਬੇ ਦੇ ਹਰ ਪਿੰਡ, ਹਰ ਵਾਰਡ ਤੱਕ ‘ਨਸ਼ਾ ਮੁਕਤੀ ਮੁਹਿੰਮ’ ਚਲਾਈ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ‘ਚ ਬੈਠਕਾਂ ਹੋਣਗੀਆਂ ਅਤੇ 7 ਮਈ ਤੋਂ ਹਰ ਪਿੰਡ ਅਤੇ ਵਾਰਡ ‘ਚ ਜਨ ਸਭਾਵਾਂ ਕੀਤੀਆਂ ਜਾਣਗੀਆਂ।
ਪਿੰਡ ਦੇ ਸਰਪੰਚ, ਪੁਲਸ ਅਤੇ ਪ੍ਰਸ਼ਾਸਨ ਮਿਲ ਕੇ ਮੁਹਿੰਮ ਚਲਾਉਣਗੇ। ਇਸ ਮੁਹਿੰਮ ‘ਚ ਵਿਲੇਜ ਡਿਫੈਂਸ ਕਮੇਟੀ ਸ਼ਹਿਰਾਂ ‘ਚ ਕਮਾਨ ਸੰਭਾਲੇਗੀ।