ਪਟਿਆਲਾ: ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇਕ ਹੋਰ ਤੋਹਫ਼ਾ ਦਿੰਦਿਆਂ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਹੈ। ਇਹ ਟੈਰਿਫ ਸਾਲ 2025-26 ਲਈ ਜਾਰੀ ਕੀਤਾ ਗਿਆ ਹੈ। ਨਵੇਂ ਟੈਰਿਫ ਵਿਚ ਬਿਜਲੀ ਉਪਭੋਗਤਾਵਾਂ ‘ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਹੈ, ਸਗੋਂ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਉਦਾਹਰਣ ਦੇ ਤੌਰ ‘ਤੇ ਜਿਨ੍ਹਾਂ ਦੋ ਕਿੱਲੋ ਵਾਟ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ, ਉਨ੍ਹਾਂ ਦਾ ਹੁਣ 1620 ਰੁਪਏ ਬਿੱਲ ਆਏਗਾ। ਜਦਕਿ ਦੋ ਕਿਲੋ ਵਾਟ ਤਕ ਜਿਨ੍ਹਾਂ ਦਾ 300 ਯੂਨਿਟ ਤਕ 1806 ਬਿਜਲੀ ਬਿੱਲ ਆਉਂਦਾ ਸੀ ਉਨ੍ਹਾਂ ਦਾ ਹੁਣ 1716 ਰੁਪਏ ਆਏਗਾ। ਇਸੇ ਤਰ੍ਹਾਂ 7 ਕਿੱਲੋ ਵਾਟ ਤੋਂ 20 ਕਿੱਲੋ ਵਾਟ ਤਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ ਉਨ੍ਹਾਂ ਦਾ ਹੁਣ 1932 ਆਏਗਾ।
ਦੱਸਣਯੋਗ ਹੈ ਕਿ 7 ਕਿੱਲੋ ਵਾਟ ਤਕ 300 ਯੂਨਿਟ ਸਰਕਾਰ ਵੱਲੋਂ ਪਹਿਲਾਂ ਹੀ ਫਰੀ ਦਿੱਤੇ ਜਾ ਰਹੇ ਹਨ। ਨਵੇਂ ਟੈਰਿਫ ਵਿਚ ਉਪਭੋਗਤਾ ‘ਤੇ ਕੋਈ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਸਸਤੀ ਕੀਤੀ ਗਈ ਹੈ।