ਤਰਨਤਾਰਨ – ਨਗਰ ਕੌਂਸਲ, ਤਰਨ ਤਾਰਨ ਵੱਲੋਂ ਸ਼ਹਿਰ ਵਾਸੀਆਂ ਅਤੇ ਵਪਾਰਕ ਅਦਾਰਿਆਂ, ਦੁਕਾਨਦਾਰਾਂ, ਕਾਰਖਾਨਿਆਂ, ਰੈਸਟੋਰੈਂਟਾਂ ਆਦਿ ਨੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਨਹੀਂ ਜਮ੍ਹਾ ਕਰਵਾਇਆ ਉਹ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਵਨ ਟਾਈਮ ਸੈਟਲਮੈਂਟ ਦੇ ਸਕੀਮ ( ਓ.ਟੀ.ਐੱਸ) ਤਹਿਤ ਵੱਡਾ ਲਾਭ ਲੈਂਦੇ ਹੋਏ ਆਪਣਾ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੀ ਬਕਾਇਆ ਰਕਮ ਬਿਨ੍ਹਾਂ ਵਿਆਜ ਅਤੇ ਜੁਰਮਾਨੇ ਤੋਂ ਜਮ੍ਹਾਂ ਕਰਵਾ ਸਕਦੇ ਹਨ। ਜਿਸ ਦੀ ਆਖਰੀ ਮਿਤੀ ਹੁਣ 31 ਅਗਸਤ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਛੁੱਟੀ ਹੋਣ ਦੇ ਬਾਵਜੂਦ ਐਤਵਾਰ ਪ੍ਰੋਪਰਟੀ ਟੈਕਸ ਦੀ ਬਰਾਂਚ ਖੁੱਲ੍ਹੀ ਰਹੇਗੀ।
ਇਹ ਜਾਣਕਾਰੀ ਨਗਰ ਕੌਂਸਲ ਤਰਨ ਤਾਰਨ ਦੇ ਕਾਰਜ ਸਾਧਕ ਅਫਸਰ ਕਮਲਜੀਤ ਸਿੰਘ ਨੇ ਜਗ ਬਾਣੀ ਨਾਲ ਸਾਂਝੀ ਕੀਤੀ। ਕਾਰਜ ਸਾਧਕ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਦੇ ਲੰਮੇ ਸਮੇਂ ਤੋਂ ਪ੍ਰੋਪਰਟੀ ਟੈਕਸ ਨੂੰ ਲੈ ਕੇ ਬਕਾਏ ਚੱਲ ਰਹੇ ਹਨ । ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਇਹ ਸਕੀਮ ਮਿਤੀ 31-07-2025 ਤੱਕ ਸੀ ਜਿਸ ਨੂੰ ਵਧਾ ਕੇ 15 ਅਗਸਤ 2025 ਆਖਰੀ ਮਿਤੀ ਕਰ ਦਿੱਤਾ ਗਿਆ ਹੈ। ਪਰੰਤੂ ਸਰਕਾਰ ਵੱਲੋਂ ਇਸ ਦਾ ਸਬੰਧਤ ਲੋਕਾਂ ਨੂੰ ਹੋਰ ਲਾਭ ਦੇਣ ਦੇ ਮਕਸਦ ਨਾਲ ਇਸ ਦੀ ਆਖਰੀ ਮਿਤੀ 31 ਅਗਸਤ ਐਤਵਾਰ ਕਰ ਦਿੱਤੀ ਗਈ ਹੈ।