Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ: 30 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ 'ਲਾਪਤਾ', ਗਲੀ-ਗਲੀ 'ਚ ਹੋ...

ਪੰਜਾਬ: 30 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ ‘ਲਾਪਤਾ’, ਗਲੀ-ਗਲੀ ‘ਚ ਹੋ ਰਹੀ ਭਾਲ

 

 

ਬਰਨਾਲਾ : ਪੰਜਾਬ ਵਿਚ ਇਕ ਸ਼ਖਸ ਨੇ 50 ਰੁਪਏ ਵਿਚ ਲਾਟਰੀ ਖਰੀਦੀ ਸੀ ਤੇ ਉਸ ਟਿਕਟ ‘ਤੇ 30 ਲੱਖ ਰੁਪਏ ਦਾ ਇਨਾਮ ਵੀ ਜਿੱਤ ਲਿਆ ਹੈ, ਪਰ ਅਜੇ ਤਕ ਉਹ ਇਨਾਮ ਲੈਣ ਹੀ ਨਹੀਂ ਆਇਆ। ਹੁਣ ਲਾਟਰੀ ਏਜੰਟ ਵੱਲੋਂ ਗਲੀ-ਗਲੀ ਵਿਚ ਅਨਾਊਂਸਮੈਂਟ ਕਰਵਾ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਜੇਤੂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ, ਜੇਕਰ ਉਹ ਵਿਅਕਤੀ ਜਿੱਤੀ ਹੋਈ ਰਕਮ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਹੀਂ ਲੈਣ ਆਉਂਦਾ ਤਾਂ ਇਹ ਰਕਮ ਸਰਕਾਰੀ ਖਾਤੇ ਵਿਚ ਚਲੀ ਜਾਵੇਗੀ।

 

ਦਰਅਸਲ, ਬਰਨਾਲਾ ਰੇਲਵੇ ਸਟੇਸ਼ਨ ਨੇੜੇ ਲਾਟਰੀ ਟਿਕਟ ਵੇਚਣ ਵਾਲੇ ਏਜੰਟ ਜੈ ਸ਼ੰਕਰ ਨੇ 50 ਰੁਪਏ ਵਿਚ ਰਾਜਸ਼੍ਰੀ ਲਾਟਰੀ ਦੀ ਟਿਕਟ ਵੇਚੀ ਸੀ। ਇਸ ਟਿਕਟ ਵਿਚ ਇਕ ਵਿਅਕਤੀ ਨੇ 30 ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਜੇਤੂ ਦੇ ਸਵਾਗਤ ਲਈ ਦੁਕਾਨ ਨੂੰ ਸਜਾਇਆ ਗਿਆ ਹੈ ਤੇ ਉੱਥੇ ਢੋਲ ਵੱਜ ਰਹੇ ਹਨ, ਪਰ ਅਜੇ ਤਕ ਉਹ ਇਨਾਮ ਦੀ ਰਕਮ ਲੈਣ ਲਈ ਸਾਹਮਣੇ ਨਹੀਂ ਆਇਆ। ਜੈ ਸ਼ੰਕਰ ਬਰਨਾਲਾ ਸ਼ਹਿਰ ਦੀ ਗਲੀਆਂ ਵਿਚ ਇਸ ਜੇਤੂ ਦੀ ਭਾਲ ਲਈ ਅਨਾਊਂਸਮੈਂਟਾਂ ਕਰਵਾ ਰਿਹਾ ਹੈ।