ਗੁਰਦਾਸਪੁਰ – ਲੋਕਾਂ ਦੀ ਸੁਰੱਖਿਆ ਲਈ ਪੁਲਸ ਦਿਨ ਰਾਤ ਸਰਗਰਮ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦੇਰ ਰਾਤ 12 ਵਜੇ ਤੋਂ ਬਾਅਦ ਡੀ ਐਸ ਪੀ ਅਤੇ ਐਸ ਐਚ ਓ ਰੈਂਕ ਦੇ ਅਧਿਕਾਰੀ ਸੜਕਾਂ ‘ਤੇ ਨਜ਼ਰ ਆਏ । ਥਾਣਾ ਸਿਟੀ ਅਤੇ ਥਾਣਾ ਸਦਰ ਦੇ ਪੁਲਸ ਅਧਿਕਾਰੀਆਂ ਵੱਲੋਂ ਨਾਈਟ ਸ਼ਿਫਟ ਦੇ ਪੀ ਸੀ ਆਰ ਕਰਮਚਾਰੀਆਂ ਨੂੰ ਅਪਰਾਧ ਅਤੇ ਨਸ਼ਾ ਰੋਕਣ ਲਈ ਕੀ ਕੀ ਕਰਨਾ ਚਾਹੀਦਾ ਹੈ , ਅਤੇ ਦੇਰ ਰਾਤ ਸੜਕ ‘ਤੇ ਨਜ਼ਰ ਆ ਰਹੇ ਵਿਅਕਤੀਆਂ ਕੋਲੋਂ ਕਿਵੇਂ ਪੁੱਛਗਿੱਛ ਕਰਨੀ ਹੈ ਇਸਦੇ ਬਾਰੇ ਹਦਾਇਤਾਂ ਦਿੱਤੀਆਂ ਗਈਆਂ।
ਇਹ ਨਹੀਂ ਡੀਐਸਪੀ ਮੋਹਨ ਸਿੰਘ, ਐਸ ਐਚ ਓ ਸਦਰ ਅਮਨਦੀਪ ਸਿੰਘ ਅਤੇ ਐਸ ਐਚ ਓ ਸਿਟੀ ਦਵਿੰਦਰ ਪ੍ਰਕਾਸ਼ ਵੱਲੋਂ ਅੱਧੀ ਰਾਤ ਨੂੰ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤ ਤੇ ਵੱਖ-ਵੱਖ ਨਾਕਿਆਂ ਦਾ ਜਾਇਜ਼ਾ ਵੀ ਲਿਆ ਗਿਆ। ਜਾਣਕਾਰੀ ਦਿੰਦਿਆਂ ਐਸ ਐਚ ਓ ਸਦਰ ਅਮਨਦੀਪ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ‘ਤੇ ਲਗਾਤਾਰ ਨਾਈਟ ਪੀਸੀਆਰ ਕਰਮਚਾਰੀਆਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਅਪਰਾਧੀਆਂ ‘ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖ ਸਕਣ ਅਤੇ ਅਪਰਾਧ ਅਤੇ ਨਸ਼ਾ ਰੋਕਣ ਵਿੱਚ ਆਪਣਾ ਯੋਗਦਾਨ ਪਾ ਸਕਣ ।