Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਪੁਲਸ ਦਾ ਹੌਲਦਾਰ ਗ੍ਰਿਫ਼ਤਾਰ, ਪਾਸਟਰ ਬਜਿੰਦਰ ਸਿੰਘ ਮਾਮਲੇ ਨਾਲ ਜੁੜੇ ਤਾਰ

ਪੰਜਾਬ ਪੁਲਸ ਦਾ ਹੌਲਦਾਰ ਗ੍ਰਿਫ਼ਤਾਰ, ਪਾਸਟਰ ਬਜਿੰਦਰ ਸਿੰਘ ਮਾਮਲੇ ਨਾਲ ਜੁੜੇ ਤਾਰ

 

 

ਮਾਨਸਾ  : ਮਾਨਸਾ ਜੇਲ੍ਹ ‘ਚ ਜਬਰ-ਜ਼ਿਨਾਹ ਮਾਮਲੇ ‘ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਪਾਸਟਰ ਬਜਿੰਦਰ ਸਿੰਘ ਦੇ ਮਾਮਲੇ ‘ਚ ਮਾਨਸਾ ਜੇਲ੍ਹ ਦੇ ਹੌਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਪਾਸਟਰ ਨੂੰ ਜੇਲ੍ਹ ‘ਚ ਮੋਬਾਇਲ ਮੁਹੱਈਆ ਕਰਵਾਉਣ ਦੇ ਦੋਸ਼ ‘ਚ ਪੁਲਸ ਨੇ ਹੌਲਦਾਰ ਨਿਰਪਾਲ ਸਿੰਘ ‘ਤੇ ਵੱਡਾ ਐਕਸ਼ਨ ਲਿਆ ਹੈ। ਜਾਣਕਾਰੀ ਮੁਤਾਬਕ ਮਾਨਸਾ ਜੇਲ੍ਹ ‘ਚ ਤਲਾਸ਼ੀ ਦੌਰਾਨ ਪਾਸਟਰ ਬਜਿੰਦਰ ਸਿੰਘ ਤੋਂ ਇੱਕ ਮੋਬਾਇਲ ਫ਼ੋਨ ਅਤੇ 2,500 ਨਕਦੀ ਬਰਾਮਦ ਕੀਤੀ ਗਈ ਸੀ।

ਜਾਂਚ ਦੌਰਾਨ ਜੇਲ੍ਹ os ਹੌਲਦਾਰ ਨਿਰਪਾਲ ਸਿੰਘ ਦੀ ਮੁਲਜ਼ਮ ਵਲੋਂ ਪਛਾਣ ਹੋਈ ਸੀ। ਇਸ ਤੋਂ ਬਾਅਦ ਮਾਨਸਾ ਪੁਲਸ ਵਲੋਂ ਮਾਮਲਾ ਦਰਜ ਕਰਕੇ ਨਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਸ ਨੇ ਪਹਿਲਾਂ ਪਾਸਟਰ ਬਜਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਲਾਂਕਿ ਪੁਲਸ ਨੇ ਬਾਅਦ ‘ਚ ਹੌਲਦਾਰ ਨਿਰਪਾਲ ਸਿੰਘ ਦੀ ਪਛਾਣ ਦੋਸ਼ੀ ਵਜੋਂ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ।